ਪੱਤਰ ਪ੍ਰੇਰਕ
ਭਾਈਰੂਪਾ, 24 ਨਵੰਬਰ
ਵਿਧਾਨ ਸਭਾ ਹਲਕਾ ਰਾਮਪੁਰਾ ਫੁੂਲ ਤੋਂ ਕਾਂਗਰਸ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਸਬਾ ਮਹਿਰਾਜ ਨੂੰ ਵੱਖ-ਵੱਖ ਪਿੰਡਾਂ ਨਾਲ ਜੋੜਦੀਆਂ ਪੰਜ ਲਿੰਕ ਸੜਕਾਂ ਦੇ ਨੀਂਹ-ਪੱਥਰ ਰੱਖੇ।
ਉਨ੍ਹਾਂ ਮਹਿਰਾਜ ਭੱਠਾ ਬਸਤੀ ਤੋਂ ਸਿਧਾਣਾ ਰੋਡ ਤੱਕ ਢਾਈ ਕਿਲੋਮੀਟਰ ਲਈ 75 ਲੱਖ ਰੁਪਏ, ਮਹਿਰਾਜ ਦੇ ਮੁੱਖ ਦਰਵਾਜ਼ੇ ਤੋਂ ਗੁਰਦੁਆਰਾ ਸਾਹਿਬ ਛੋਟਾ ਗੁਰੂਸਰ ਜਾਣ ਵਾਲੀ 0. 63 ਕਿਲੋਮੀਟਰ ਸੜਕ ਨੂੰ ਚੌੜਾ ਕਰਨ ਲਈ 25 ਲੱਖ ਰੁਪਏ, ਸ਼ਹੀਦ ਮਹਿੰਦਰ ਸਿੰਘ ਮਾਰਗ ਮੱਲੂਆਣਾ ਤੋਂ ਘਰਾਟ ਤੱਕ ਜਿਸ ਦੀ ਲੰਬਾਈ 2.20 ਕਿਲੋਮੀਟਰ ਲਈ 59 ਲੱਖ ਰੁਪਏ ਤੇ ਮਹਿਰਾਜ-ਪੱਤੀ ਸੌਲ ਦੇ ਵਾਟਰ ਵਰਕਸ ਤੋਂ ਫੂਲ ਤੱਕ 3.87 ਕਿਲੋਮੀਟਰ ਲਈ 1 ਕਰੋੜ 4 ਲੱਖ ਰੁਪਏ, ਕੋਠੇ ਹਿੰਮਤਪੁਰਾ ਦੇ ਰਾਜਪੁਰਾ ਕੋਠੇ ਤੋਂ ਪਿੰਡ ਗੰਗਾ ਤੱਕ 3.35 ਕਿਲੋਮੀਟਰ 90 ਲੱਖ 16 ਹਜਾਰ ਰੁਪਏ ਆਦਿ ਦੀ ਲਾਗਤ ਵਾਲੇ ਨੀਂਹ ਪੱਥਰ ਰੱਖੇ। ਇਸ ਮੌਕੇ ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੀਰਾ, ਬਲਾਕ ਪ੍ਰਧਾਨ ਸੁਰਿੰਦਰ ਸਿੰਘ, ਸਾਬਕਾ ਸਰਪੰਚ ਸੁਖਦੇਵ ਸਿੰਘ, ਐਮ.ਸੀ ਗੁਰਦੀਪ ਸਿੰਘ ਲੱਡੂ, ਜਸਵੰਤ ਸਿੰਘ ਬਾਹੀਆ, ਚੇਅਰਮੈਨ ਜਸਵੀਰ ਸਿੰਘ ਪਿ੍ਰਤਪਾਲ ਸਿੰਘ, ਖੁਸ਼ੀ ਮੱਲੂਆਣਾ, ਐਮ.ਸੀ ਪ੍ਰਗਟ ਸਿੰਘ, ਬਲਵਿੰਦਰ ਸਿੰਘ, ਮਨਜੀਤ ਸਿੰਘ ਭਾਨੂੰ, ਚੇਅਰਮੈਨ ਗੁਰਮੀਤ ਸਿੰਘ ਆਦਿ ਹਾਜ਼ਰ ਸਨ।