ਪੱਤਰ ਪ੍ਰੇਰਕ
ਮਾਨਸਾ, 11 ਮਈ
ਦੋਧੀ ਡੇਅਰੀ ਯੂਨੀਅਨ ਮਾਨਸਾ ਦਾ ਚੋਣ ਇਜਲਾਸ ਸੂਬਾ ਜਨਰਲ ਸਕੱਤਰ ਸੱਤਪਾਲ ਸਿੰਘ ਮਾਨਸਾ ਅਤੇ ਜ਼ਿਲ੍ਹਾ ਸਕੱਤਰ ਲਾਭ ਸਿੰਘ ਭੈਣੀਬਾਘਾ ਦੀ ਦੇਖ-ਰੇਖ ਹੇਠ ਦੋਧੀ ਯੂਨੀਅਨ ਮਾਨਸਾ ਦੇ ਦਫ਼ਤਰ ਵਿੱਚ ਹੋਇਆ। ਇਸ ਦੌਰਾਨ ਸਰਬਸੰਮਤੀ ਨਾਲ ਪ੍ਰਧਾਨ ਅਮਰੀਕ ਸਿੰਘ ਰੱਲਾ, ਜਨਰਲ ਸਕੱਤਰ ਸ਼ਿਵਦਿੱਤ ਸਿੰਘ ਮਾਨਸਾ, ਖਜ਼ਾਨਚੀ ਪ੍ਰੇਮ ਕੁਮਾਰ ਖਿਆਲਾ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ, ਮੀਤ ਪ੍ਰਧਾਨ ਨਰੇਸ਼ ਕੁਮਾਰ, ਪ੍ਰੈਸ ਸਕੱਤਰ ਕੁਲਵੰਤ ਸਿੰਘ ਕੋਰਵਾਲਾ, ਸਹਾਇਕ ਜਗਸੀਰ ਸਿੰਘ ਅੱਕਾਂਵਾਲੀ, ਸਹਾਇਕ ਸਕੱਤਰ ਬਿੱਕਰ ਸਿੰਘ ਖਿਆਲਾ, ਸਹਾਇਕ ਖਜ਼ਾਨਚੀ ਮੰਗਤ ਰਾਏ ਖੋਖਰ, ਮੁੱਖ ਸਲਾਹਕਾਰ ਹਰਦੀਪ ਸਿੰਘ ਭਾਈਦੇਸਾ, ਬੇਅੰਤ ਸਿੰਘ, ਹਰਬੰਸ ਸਿੰਘ ਖਿਆਲਾ, ਨਰਿੰਦਰ ਨਿੰਦੀ, ਗੁਰਤੇਜ ਸਿੰਘ, ਸਰਪ੍ਰਸਤ ਸੱਤਪਾਲ ਸਿੰਘ ਮਾਨਸਾ, ਲਾਭ ਸਿੰਘ ਭੈਣੀਬਾਘਾ, ਬੀਰ ਸਿੰਘ ਭੰਮੇ ਖੁਰਦ, ਗੁਰਦੇਵ ਸਿੰਘ ਫੌਜੀ, ਗੁਰਦਾਸ ਸਿੰਘ ਦਲੇਲ ਸਿੰਘਵਾਲਾ, ਸੰਦੀਪ ਸਿੰਘ ਖਿਆਲਾ ਨੂੰ ਮੈਂਬਰ ਚੁਣਿਆ ਗਿਆ।