ਪੱਤਰ ਪ੍ਰੇਰਕ
ਚਾਉਕੇ, 16 ਮਈ
ਇਥੇ ਮਾਤਾ ਸੁੰਦਰੀ ਗਰੁੱਪ ਆਫ ਇੰਸਟੀਚਿਊਸ਼ਨਜ਼ ਢੱਡੇ ਵਿੱਚ ਨਰਸਿੰਗ ਡਿਪਾਰਟਮੈਂਟ ਦੇ ਬੱਚਿਆਂ ਨੇ ਨਰਸਿੰਗ ਡੇਅ ਮਨਾਇਆ। ਜਿਸ ਵਿੱਚ ਸੰਸਥਾ ਦੇ ਡਾਇਰੈਕਟਰ ਸਿੰਬਲਜੀਤ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਬੱਚਿਆਂ ਨੇ ਸਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਢੱਡੇ ਅਤੇ ਐੱਮਡੀ ਗੁਰਬਿੰਦਰ ਸਿੰਘ ਬੱਲੀ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਨਰਸਿੰਗ ਹੀ ਇੱਕੋ-ਇੱਕ ਅਜਿਹਾ ਕਿੱਤਾ ਹੈ, ਜਿਸ ਵਿੱਚ ਨਿਰਸਵਾਰਥ ਇਨਸਾਨੀਅਤ ਦੀ ਮਦਦ ਕੀਤੀ ਜਾਂਦੀ ਹੈ ਅਤੇ ਮਨੁੱਖ ਨੂੰ ਨਵੀਂ ਜ਼ਿੰਦਗੀ ਦਿੱਤੀ ਜਾਂਦੀ ਹੈ।
ਇਸ ਮੌਕੇ ਪ੍ਰਸ਼ਾਸਕੀ ਡਾਇਰੈਕਟਰ ਮੈਡਮ ਨੇ ਕਿਹਾ ਕਿ ਡਾਕਟਰ ਇਸ ਧਰਤੀ ਉੱਪਰ ਦੂਜਾ ਰੱਬ ਹਨ ਅਤੇ ਉਹ ਹਰ ਸਮੇਂ ਮਨੁੱਖਤਾ ਦੇ ਇਲਾਜ ਅਤੇ ਭਲਾਈ ਲਈ ਕੰਮ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਸਮੇਂ ਦੌਰਾਨ ਡਾਕਟਰਾਂ ਨੇ ਹੀ ਆਪਣੀ ਜਾਨ ਜ਼ੋਖਿਮ ਵਿੱਚ ਪਾ ਕੇ ਹਰ ਇੱਕ ਵਿਅਕਤੀ ਦੀ ਮਦਦ ਕੀਤੀ। ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਪ੍ਰੋ. ਰਾਜ ਸਿੰਘ ਬਾਘਾ ਨੇ ਵੀ ਨਰਸਿੰਗ ਵਿਭਾਗ ਵਿਚ ਬੱਚਿਆ ਨਾਲ ਇਸ ਦਿਨ ਦੀ ਖ਼ੁਸ਼ੀ ਸਾਂਝੀ ਕੀਤੀ।