ਪੱਤਰ ਪ੍ਰੇਰਕ
ਭੁੱਚੋ ਮੰਡੀ, 11 ਮਾਰਚ
ਵਿਧਾਨ ਸਭਾ ਹਲਕਾ ਭੁੱਚੋ ਮੰਡੀ ਤੋਂ ਜਿੱਤੇ ‘ਆਪ’ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਸ਼ਹਿਰ ਵਿੱਚ ਜੇਤੂ ਰੈਲੀ ਕੱਢੀ ਅਤੇ ਹੂੰਝਾ ਫੇਰੂ ਜਿੱਤ ਦਿਵਾਉਣ ਲਈ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਮਾਸਟਰ ਜਗਸੀਰ ਸਿੰਘ ਨੇ ਕਿਹਾ ਕਿ ਉਹ ਹਲਕੇ ਵਿੱਚ ਦਿਨ ਰਾਤ ਮਿਹਨਤ ਕਰਕੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪੰਜਾਬ ਮਾਡਲ ਦੇ ਸੁਪਨੇ ਨੂੰ ਪੂਰਾ ਕਰਨਗੇ। ਇਸ ਮੌਕੇ ਸਰਕਲ ਪ੍ਰਧਾਨ ਲਖਵੀਰ ਕਾਕਾ, ਐਡਵੇਕੇਟ ਜਸਪਾਲ ਸਿੱਧੂ, ਸਰਬਜੀਤ ਮਾਹਲ, ਸੰਮਾ ਮਾਹਲ, ਯਾਦਵਿੰਦਰ ਸ਼ਰਮਾ, ਰਿੰਕੂ ਸ਼ਰਮਾ, ਗੋਰਾ ਮਾਹਲ, ਜਸਪਾਲ ਬੇਗਾ, ਗੁਰਮੀਤ ਗੱਗੀ, ਗੱਗੂ ਸਮਾਘ, ਬਲਵਿੰਦਰ ਮਾਨ, ਬੁੱਢਾ ਮਾਹਲ, ਹਰਜੀਤ ਮਾਨ ਆਦਿ ਹਾਜ਼ਰ ਸਨ।