ਪਵਨ ਗੋਇਲ
ਭੁੱਚੋ ਮੰਡੀ, 21 ਅਪਰੈਲ
ਇੱਥੋਂ ਦੀ ਮਾਰਕੀਟ ਕਮੇਟੀ ਵੱਲੋਂ ਸਾਲ 2022-23 ਦਾ 33 ਲੱਖ 6 ਹਜ਼ਾਰ 526 ਰੁਪਏ ਘਾਟੇ ਵਾਲਾ ਬਜਟ ਪੇਸ਼ ਕੀਤਾ ਗਿਆ। ਇਸ ਮੌਕੇ ‘ਆਪ’ ਵਿਧਾਇਕ ਜਗਸੀਰ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਨਾਹਰ ਸਿੰਘ ਭੁੱਲਰ, ਸਕੱਤਰ ਹਰਪ੍ਰੀਤ ਸਿੰਘ ਅਤੇ ਮੰਡੀ ਸੁਪਰਵਾਈਜ਼ਰ ਅਮਨਦੀਪ ਸਿੰਘ ਵੀ ਹਾਜ਼ਰ ਸਨ।
ਉਨ੍ਹਾਂ ਦੱਸਿਆ ਕਿ ਮਾਰਕਿਟ ਕਮੇਟੀ ਦੀ ਕੁਲ ਆਮਦਨ ਲਗਪਗ 11.78 ਕਰੋੜ ਰੁਪਏ ਹੈ, ਜਦੋਂਕਿ ਖਰਚ ਲਗਪਗ 12.12 ਕਰੋੜ ਰੁਪਏ ਹੈ।
ਇਸ ਵਿੱਚ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਆਦਿ ’ਤੇ 3.13 ਕਰੋੜ, ਚੰਦਾ ਬੋਰਡ, ਲਾਇਸੈਂਸ ਅਤੇ ਆਡਿਟ ਫੀਸ ਉੱਤੇ ਲਗਪਗ 5 ਕਰੋੜ, ਕੰਟਨਜੈਸੀ (ਰਕਰਿੰਗ) ’ਤੇ 58.80 ਲੱਖ, ਕੰਟਨਜੈਸੀ (ਨਾਨ ਰਕਰਿੰਗ) ’ਤੇ 24.15 ਲੱਖ, ਸਹੂਲਤਾਂ ’ਤੇ 56 ਲੱਖ, ਫੁਟਕਲ ਖਰਚ 16.29 ਕਰੋੜ, ਵਕਰਸ (ਕੈਪੀਟਲ ੲੈਕਸਪੇਂਡੀਚਰ) ’ਤੇੇ 35 ਲੱਖ ਅਤੇ ਵਕਰਸ (ਰੈਵੇਨਿਊ ੲੈਕਸਪੈਂਡੀਚਰ) ’ਤੇ 60 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਮੌਕੇ ਟਰੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸਿੰਗਲਾ ਹਾਜ਼ਰ ਸਨ।