ਪੱਤਰ ਪ੍ਰੇਰਕ
ਕਾਲਾਂਵਾਲੀ, 30 ਸਤੰਬਰ
ਆਮ ਆਦਮੀ ਪਾਰਟੀ ਦੀ ਪੱਛਮੀ ਜ਼ੋਨ ਦੀ ਮਹਿਲਾ ਇੰਚਾਰਜ ਦਰਸ਼ਨ ਕੌਰ ਜੌੜਾ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਹਲਕਾ ਕਾਲਾਂਵਾਲੀ ਵਿੱਚ ਵੱਡੀ ਗਿਣਤੀ ’ਚ ਲੋਕ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਹਨ। ਉਨ੍ਹਾਂ ਦੱਸਿਆ ਕਿ ਹਲਕਾ ਕਾਲਾਂਵਾਲੀ ਤੋਂ ਪਾਰਟੀ ਬੁਲਾਰੇ ਮੁਕੇਸ਼ ਰਾਜੋਰੀਆ, ਸਕੱਤਰ ਰੋਮੀ ਸੋਨੀ ਅਤੇ ਮੀਡਿਆ ਇੰਚਾਰਜ ਛੋਟੂ ਸਵਾਮੀ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਕਈ ਨੌਜਵਾਨ, ਮਰਦ ਅਤੇ ਮਹਿਲਵਾਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਹਨ। ਉਨ੍ਹਾਂ ਦੱਸਿਆ ਕਿ ਪਾਰਟੀ ਦੇ ਜ਼ਿਲਾ ਪ੍ਰਧਾਨ ਵਰਿੰਦਰ ਸਿੰਘ ਐਡਵੋਕੇਟ ਦੀ ਦੇਖਰੇਖ ਹੇਠ ਕਈਆਂ ਨੇ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਪ੍ਰਮੋਦ ਵਧਵਾ, ਓਮਪ੍ਰਕਾਸ਼ ਕੱਪੜੇ ਵਾਲਾ, ਤਾਰਾ ਚੰਦ ਫੌਜੀ ਤੇ ਕ੍ਰਿਸ਼ਨ ਲਾਲ ਮੌਜੂਦ ਸਨ। ਇ