ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 9 ਮਾਰਚ
ਮਾਲਵਾ ਖੇਂਤਰ ਦੇ ਮਿਨੀ ਬੱਸ ਅਪਰੇਟਰਾਂ ਦੀ ਮੀਟਿੰਗ ਮਿਨੀ ਬੱਸ ਅਪਰੇਟਰ ਯੂਨੀਅਨ ਰਾਮਪੁਰਾ ਫੂਲ ਦੇ ਪ੍ਰਧਾਨ ਪਰਮਜੀਤ ਸਿੰਘ ਮਾਨ ਤੇ ਸੂਬਾ ਮੀਤ ਪ੍ਰਧਾਨ ਤੀਰਥ ਸਿੰਘ ਸਿੱਧੂ ਦੀ ਅਗਵਾਈ ਵਿੱਚ ਸਥਾਨਕ ਸ਼ਹਿਰ ਦੇ ਕੈਨਾਲ ਕਲੱਬ ਵਿੱਚ ਹੋਈ ਅਤੇ ਅਪਰੇਟਰਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰ-ਵਟਾਦਰਾ ਕੀਤਾ। ਇਸ ਦੌਰਾਨ ਮਾਲਵਾ ਜ਼ੋਨ ਦੇ ਮਿਨੀ ਬੱਸ ਉਪਰੇਟਰਾਂ ਦੀ ਯੂਨੀਅਨ ਬਣਾਈ ਗਈ ਹੈ ਜਿਸ ਵਿੱਚ ਸਰਬ ਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਹੈ। ਹਰੇਕ ਆਰਟੀਏ ਦੇ ਕਾਰਜ ਖੇਤਰ ਅਨੁਸਾਰ ਤਿੰਨ ਮੈਂਬਰਾਂ ਦੀ ਚੋਣ ਕੀਤੀ ਗਈ ਹੈ। ਆਰਟੀਏ ਪਟਿਆਲਾ ਦੇ ਗੋਪਾਲ ਸਿੰਘ ਖਨੋੜ, ਰਵਿੰਦਰ ਸਿੰਘ ਤੇ ਬਿੰਦਰ ਸਿੰਘ ਘਨੌਰੀ; ਸੰਗਰੂਰ ਦੇ ਚੂਹੜ ਸਿੰਘ, ਗੁਰਮੇਲ ਸਿੰਘ ਲਹਿਰਾਗਾਗਾ, ਹਰਲੀਨ ਸਿੰਘ ਚੰਨੀ; ਲੁਧਿਆਣਾ ਤੋਂ ਗੁਰਪ੍ਰੀਤ ਸਿੰਘ, ਜਰਨੈਲ ਸਿੰਘ ਜਗਰਾਊ, ਸਰਬਜੀਤ ਸਿੰਘ; ਬਠਿੰਡਾ ਤੋਂ ਤੀਰਥ ਸਿੰਘ ਰਾਮਪੁਰਾ ਫੂਲ, ਬਲਰਾਜ ਸਿੰਘ ਸੇਮਾ, ਗੁਰਦੀਪ ਸਿੰਘ ਮਾਨਸਾ; ਫਰੀਦਕੋਟ ਤੋਂ ਰਣਵੀਰਪਾਲ ਸਿੰਘ, ਸਤਨਾਮ ਸਿੰਘ, ਹਰਬੰਸ ਸਿੰਘ ਮੋਗਾ; ਫਿਰੋਜ਼ਪੂਰ ਤੋ ਬਲਵਿੰਦਰ ਸਿੰਘ, ਸੁਖਜਿੰਦਰ ਸਿੰਘ ਬਿੱਟੂ, ਲਵੀਸ਼ ਤੇਤੀਆਂ ਤੇ ਭਗਵਾਨ ਚੰਦ ਨੂੰ ਕਮੇਟੀ ਮੈਂਬਰ ਚੁਣਿਆ ਗਿਆ।