ਪੱਤਰ ਪ੍ਰੇਰਕ
ਟੱਲੇਵਾਲ, 3 ਅਗਸਤ
ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਵੱਲੋਂ ਉਲੀਕੀ ਗਈ ਪ੍ਰਚਾਰ ਮੁਹਿੰਮ ਤਹਿਤ ਅੱਜ ਸਰਕਾਰੀ ਹਾਈ ਸਕੂਲ ਗਹਿਲ ਅਤੇ ਬੀਹਲਾ ਵਿਖੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਐਕਸ਼ਨ ਕਮੇਟੀ ਦੇ ਆਗੂਆਂ ਵਲੋਂ ਸੰਵਾਦ ਰਚਾਇਆ ਗਿਆ। ਇਸ ਮੌਕੇ ਕਮੇਟੀ ਆਗੂ ਗੁਰਬਿੰਦਰ ਸਿੰਘ ਕਲਾਲਾ, ਨਰਾਇਣ ਦੱਤ, ਗੁਰਮੀਤ ਸੁਖਪੁਰਾ, ਜਰਨੈਲ ਸਿੰਘ ਚੰਨਣਵਾਲ ਅਤੇ ਬਿੱਕਰ ਸਿੰਘ ਔਲਖ ਨੇ ਵਿਦਿਆਰਥਣਾਂ, ਅਧਿਆਪਕ, ਅਧਿਆਪਕਾਵਾਂ ਨੂੰ ਮਹਿਲਕਲਾਂ ਲੋਕ ਘੋਲ ਦੇ ਇਤਿਹਾਸ ਵਿੱਚ ਅਧਿਆਪਕਾਂ, ਵਿਦਿਆਰਥੀਆਂ ਵੱਲੋਂ ਨਿਭਾਈ ਮਿਸਾਲੀ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਆਗੂਆਂ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਉਣ, ਮਿਸਾਲੀ ਸਜ਼ਾਵਾਂ ਦਿਵਾਉਣ ਤੋਂ ਵੀ ਅੱਗੇ ਤਿੰਨ ਲੋਕ ਆਗੂਆਂ ਦੀ ਨਿਹੱਕੀ ਉਮਰ ਕੈਦ ਸਜ਼ਾ ਰੱਦ ਕਰਾਉਣ ਦੇ ਅਹਿਮ ਫੈਸਲਾਕੁੰਨ ਪੜਾਅ ਤੱਕ ਐਕਸ਼ਨ ਕਮੇਟੀ ਮਹਿਲਕਲਾਂ ਦੀ ਢਾਲ ਤੇ ਤਲਵਾਰ ਬਣਨ ਦੇ ਕੁਰਬਾਨੀ ਭਰੇ ਹਰ ਕਦਮ ਨੂੰ ਸਲਾਮ ਕੀਤੀ। ਅਧਿਆਪਕ ਆਗੂਆਂ ਨੇ ਨੌਜਵਾਨ ਵਿਦਿਆਰਥੀਆਂ ਨੂੰ 12 ਅਗਸਤ ਦਾਣਾ ਮੰਡੀ ਮਹਿਲਕਲਾਂ ਪੁੱਜਣ ਦੀ ਜ਼ੋਰਦਾਰ ਅਪੀਲ ਕੀਤੀ।