ਪੱਤਰ ਪੇ੍ਰਕ
ਝੁਨੀਰ, 7 ਨਵੰਬਰ
ਨੇੜਲੇ ਪਿੰਡ ਜਟਾਣਾ ਖੁਰਦ ਵਿੱਚ ਆਵਾਰਾ ਕੁੱਤਿਆਂ ਨੇ ਘਰਾਂ ਅੰਦਰ ਵੜ ਕੇ ਪਸ਼ੂਆਂ ਨੂੰ ਬੁਰੀ ਤਰ੍ਹਾਂ ਵੱਢ ਸੁੱਟਿਆ। ਪਿੰਡ ਜਟਾਣਾ ਖੁਰਦ ਦੇ ਗੁਲਾਬ ਸਿੰਘ ਨੇ ਦੱਸਿਆ ਕਿ ਪਿੰਡ ’ਚ ਫਿਰਦੀਆਂ ਆਵਾਰਾ ਗਊਆਂ ਨੂੰ ਜਿੱਥੇ ਵੱਢਿਆ ਹੈ, ਉਥੇ ਢਾਣੀ ਵਿੱਚ ਬੈਠੇ ਅਵਤਾਰ ਸਿੰਘ ਦਾ ਬੱਛਾ ਕੁੱਤੇ ਨੋਚ-ਨੋਚ ਕੇ ਖਾ ਗਏ। ਹਰਗੋਬਿੰਦ ਸਿੰਘ ਪੁੱਤਰ ਮੇਜਰ ਸਿੰਘ ਦੇ ਬਾਹਰ ਬੰਨ੍ਹੇ ਪਸ਼ੂਆਂ ਨੂੰ ਪੈਣ ’ਤੇ ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਇਨ੍ਹਾਂ ਆਵਾਰਾ ਕੁੱਤਿਆਂ ਤੋਂ ਬਚਾਇਆ ਗਿਆ। ਪਿੰਡ ਜਟਾਣਾ ਖੁਰਦ ਵਾਸੀਆਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਆਵਾਰਾ ਕੁੱਤਿਆਂ ਦਾ ਕੋਈ ਸਥਾਈ ਹੱਲ ਕੀਤਾ ਜਾਵੇ।