ਪੱਤਰ ਪ੍ਰੇਕਰ
ਅਬੋਹਰ, 12 ਅਕਤੂਬਰ
ਸਬ ਤਹਿਸੀਲ ਸੀਤੋ ਗੁੰਨੋ ਵਾਸੀ ਲਾਈਨਮੈਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੀ ਦੇਹ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ।
ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਿਕ ਦੋ ਬੱਚਿਆਂ ਦਾ ਪਿਤਾ ਭੁਪਿੰਦਰ (28) ਜੋ ਠੇਕੇਦਾਰ ਕੋਲ ਲਾਈਨਮੈਨ ਵਜੋਂ ਕੰਮ ਕਰਦਾ ਸੀ, ਲੰਘੀ ਰਾਤ ਉਹ ਆਪਣੇ ਸਹਾਇਕ ਕਰਮਚਾਰੀਆਂ ਨਾਲ ਪਿੰਡ ਦੁਤਾਰਾਂਵਾਲੀ ਵਿੱਚ ਖੰਭੇ ‘ਤੇ ਚੜ੍ਹ ਕੇ ਲਾਈਨ ਠੀਕ ਕਰ ਰਿਹਾ ਕਿ ਅਚਾਨਕ ਕਰੰਟ ਲੱਗਣ ਕਾਰਨ ਹੇਠਾਂ ਡਿੱਗ ਗਿਆ। ਇਸ ਦੌਰਾਨ ਉਸ ਨਾਲ ਮੌਜੂਦ ਸਹਾਇਕ ਕਰਮਚਾਰੀ ਘਬਰਾ ਕੇ ਉੱਥੋਂ ਭੱਜ ਗਏ। ਆਲੇ-ਦੁਆਲੇ ਦੇ ਲੋਕਾਂ ਨੇ ਭੁਪਿੰਦਰ ਨੂੰ ਹਸਪਤਾਲ ਲਿਆਂਦਾ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।