ਪੱਤਰ ਪੇ੍ਰਕ
ਰਾਮਾਂ ਮੰਡੀ, 3 ਸਤੰਬਰ
ਇਲਾਕੇ ਵਿਚ ਅੱਜ ਸਵੇਰ ਤੋਂ ਦੁਪਿਹਰ ਪੈਂਦੇ ਰਹੇ ਮੀਂਹ ਦੌਰਾਨ ਨੇੜਲੇ ਪਿੰਡ ਗਿਆਨਾ ਵਿੱਚ ਅਸਮਾਨੀ ਬਿਜਲੀ ਨੇ ਤਿੰਨ ਪਸ਼ੂਆਂ ਦੀ ਜਾਨ ਲੈ ਲਈ ਹੈ। ਇਸ ਘਟਨਾ ’ਚ ਪਿੰਡ ਦੇ ਕਿਸਾਨ ਗੁਰਮੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਦੇ ਘਰ ਅਸਮਾਨੀ ਬਿਜਲੀ ਡਿੱਗਣ ਨਾਲ ਦੋ ਮੱਝਾਂ ਅਤੇ ਇੱਕ ਕੱਟੀ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਮੱਝ ਦੀ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ। ਗੁਰਮੀਤ ਸਿੰਘ ਅਨੁਸਾਰ ਅਸਮਾਨੀ ਬਿਜਲੀ ਡਿੱਗਣ ਨਾਲ ਕਾਰਨ ਘਰ ’ਚ ਬਿਜਲੀ ਦੇ ਕਈ ਉਪਕਰਨ ਵੀ ਸੜ ਗਏ ਅਤੇ ਕਈ ਖਰਾਬ ਹੋ ਗਏ ਹਨ। ਕਿਸਾਨ ਨੇ ਮੱਝਾਂ ਦੀ ਕੀਮਤ ਲੱਗਪਗ ਦੋ ਲੱਖ ਰੁਪਏ ਦੱਸੀ ਹੈ। ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਉਕਤ ਕਿਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।