ਪੱਤਰ ਪ੍ਰੇਰਕ
ਟੱਲੇਵਾਲ, 5 ਫ਼ਰਵਰੀ
ਵਿਧਾਨ ਸਭਾ ਹਲਕਾ ਭਦੌੜ ਤੋਂ ਆਪ ਉਮੀਦਵਾਰ ਲਾਭ ਸਿੰਘ ਉਗੋਕੇ ਵਲੋਂ ਪਿੰਡ ਰਾਮਗੜ੍ਹ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਆਪ ਉਮੀਦਵਾਰ ਨੇ ਮੁੱਖ ਮੰਤਰੀ ਚਰਨਜੀਤ ਚੰਨੀ ’ਤੇ ਜੰਮ ਕੇ ਸਿਆਸੀ ਨਿਸ਼ਾਨੇ ਲਗਾਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਆਪਣੇ ਆਪ ਨੂੰ ਆਮ ਆਦਮੀ ਆਖ ਰਹੇ ਹਨ, ਪ੍ਰੰਤੂ ਉਨ੍ਹਾਂ ਦੇ ਰਿਸ਼ਤੇਦਾਰ ਦੇ ਘਰ ਤੋਂ 10 ਕਰੋੜ ਰੁਪਏ ਈਡੀ ਵਲੋਂ ਫ਼ੜੇ ਗਏ ਹਨ। ਮੁੱਖ ਮੰਤਰੀ ਚੰਨੀ ਨੇ ਚੋਣ ਕਮਿਸ਼ਨ ਅੱਗੇ 15 ਕਰੋੜ ਆਮਦਨ ਦਿਖਾਈ ਹੈ। ਇਸ ਤਰ੍ਹਾਂ ਦੇ ਆਮ ਆਦਮੀ ਪੰਜਾਬ ਦੇ ਹਰ ਘਰ ਵਿੱਚ ਹੋਣਾ ਚਾਹੀਦਾ ਹੈ। ਦਲਿਤ ਦੇ ਸਰਟੀਫਿ਼ਕੇਟ ਨਾਲ ਹਰ ਵਿਅਕਤੀ ਆਮ ਆਦਮੀ ਨਹੀਂ ਹੋ ਸਕਦਾ। ਲਾਭ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਜੋ ਹਲਕਾ ਭਦੌੜ ਤੋਂ ਮਾਲਵਾ ਡਿਵੈਲਪਮੈਂਟ ਮਿਸ਼ਨ ਦੀ ਗੱਲ ਕਰ ਰਹੇ ਹਨ, ਉਹ ਮਿਸ਼ਨ ਲੋਕਾਂ ਨੂੰ ਲੁੱਟਣ ਦਾ ਮਿਸ਼ਨ ਹੈ।