ਪੱਤਰ ਪ੍ਰੇਰਕ
ਤਪਾ ਮੰਡੀ, 29 ਸਤੰਬਰ
ਇਥੇ ਇੱਕ ਪੋਲਟਰੀ ਫਾਰਮ ਮਾਲਕ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਬੈਗ ਲੈ ਕੇ ਫ਼ਰਾਰ ਹੋ ਗਏ। ਪੰਕਜ ਗੋਇਲ ਤਪਾ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਜਗਾਧਰੀ ਤੋਂ ਤਪਾ ਆ ਰਹੇ ਸਨ ਤਾਂ ਭਵਾਨੀਗੜ੍ਹ ਨਜ਼ਦੀਕ ਢਾਬੇ ’ਤੇ ਕਾਰ ਪਾਰਕ ਕੀਤੀ ਸੀ। ਜਿੱਥੇ ਢਾਬੇ ਦਾ ਸਕਿਉੂਰਿਟੀ ਗਾਰਡ ਤੈਨਾਤ ਸੀ। ਜਦੋਂ ਉਹ ਚਾਹ ਪਾਣੀ ਪੀ ਕੇ ਢਾਬੇ ’ਚੋਂ ਆਪਣੀ ਕਾਰ ਕੋਲ ਆਏ ਤਾਂ ਕਾਰ ਦਾ ਸ਼ੀਸ਼ਾ ਟੁੱਟਿਆ ਮਿਲਿਆ। ਜਦੋਂ ਉਨ੍ਹਾਂ ਨੇ ਕਾਰ ਅੰਦਰ ਝਾਤੀ ਮਾਰੀ ਤਾਂ ਉਨ੍ਹਾਂ ਦੀ ਨਕਦੀ ਅਤੇ ਗਹਿਣਿਆਂ ਵਾਲਾ ਬੈਗ ਗਾਇਬ ਸੀ ਬੈਗ ਵਿਚ 32 ਹਜ਼ਾਰ ਰੁਪਏ ਨਕਦੀ ਅਤੇ ਸੋਨੇ ਦੀ ਰਿੰਗ ਅਤੇ ਇਕ ਡਾਇਮੰਡ ਦੀ ਰਿੰਗ ਸੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।