ਭਗਤਾ ਭਾਈ: ਪੰਜਾਬ ਦੇ ਸਾਬਕਾ ਮਾਲ ਮੰਤਰੀ ਤੇ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਪਿੰਡ ਗੁੰਮਟੀ ਕਲਾਂ ਵਿੱਚ ਨਵੀਂ ਬਣਨ ਵਾਲੀ ਗੁੰਮਟੀ ਕਲਾਂ-ਦਿਆਲਪੁਰਾ ਭਾਈਕਾ ਸੜਕ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ 6.40 ਕਿਲੋਮੀਟਰ ਲੰਬੀ ਇਸ ਸੜਕ ‘ਤੇ 1.71 ਕਰੋੜ ਰੁਪਏ ਖਰਚ ਆਉਣਗੇ। ਇਸ ਤੋਂ ਇਲਾਵਾ ਉਨ੍ਹਾਂ ਪਿੰਡ ਆਦਮਪੁਰਾ ਤੋਂ ਇਤਿਹਾਸਕ ਗੁਰਦੁਆਰਾ ਦੀਨਾ ਸਾਹਿਬ ਤੱਕ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਵੀ ਰੱਖਿਆ। ਇਸ ਮੌਕੇ ਗੁਰਪ੍ਰਤਾਪ ਬਰਾੜ, ਕੇਵਲ ਸਿੰਘ ਕੂਕਾ, ਇਕਬਾਲ ਸਿੰਘ ਗੁੰਮਟੀ, ਰਾਜਿੰਦਰ ਸਿੰਘ ਬਰਾੜ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ