ਅਵਤਾਰ ਸਿੰਘ ਧਾਲੀਵਾਲ
ਭਾਈਰੂਪਾ, 27 ਦਸੰਬਰ
ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੱਧੂ ਨੇ ਅੱਜ ਕਿਹਾ ਕਿ ਕਾਂਗਰਸੀ ਵਿਧਾਇਕ ਤੇ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਚੋਣਾਂ ਨੇੜੇ ਆਉਂਦੀਆਂ ਵੇਖ ਅਚਾਨਕ ਹਲਕੇ ਦੇ ਵਿਕਾਸ ਦੀ ਯਾਦ ਆ ਗਈ ਤੇ ਉਹ ਹਲਕੇ ਦੇ ਵੋਟਰਾਂ ਨੂੰ ਗੁੰਮਰਾਹ ਕਰਨ ਲਈ ਧੜਾਧੜ ਨੀਂਹ ਪੱਥਰ ਰੱਖ ਰਹੇ ਹਨ।
ਉਨ੍ਹਾਂ ਪਿੰਡ ਫੂਲੇਵਾਲਾ ਤੇ ਦੁੱਲੇਵਾਲਾ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਚੋਣਾਂ ਨੇੜੇ ਧੜਾ ਧੜਾ ਰੱਖੇ ਜਾ ਰਹੇ ਨੀਂਹ ਪੱਥਰ ਮਹਿਜ਼ ਸਿਆਸੀ ਡਰਾਮੇ ਤੋ ਬਿਨਾਂ ਕੁਝ ਨਹੀ ਹਨ ਕਿਉਂਕਿ ਇੱਕ ਮਹੀਨੇ ਵਿੱਚ ਇਕੱਲੇ ਨੀਂਹ ਪੱਥਰ ਹੀ ਲੱਗਣਗੇ। ਉਨ੍ਹਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਲਹਿਰ ਬਣ ਚੁੱਕੀ ਹੈ ਤੇ ਲੋਕ ‘ਆਪ’ ਉਮੀਦਵਾਰਾਂ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣ ਲਈ ਤਿਆਰ ਬੈਠੇ ਹਨ।
ਇਸ ਮੌਕੇ ਲਖਵਿੰਦਰ ਸਿੰਘ, ਹਰਭਜਨ ਸਿੰਘ, ਕੁਲਦੀਪ ਸਿੰਘ, ਗੁਰਲਾਲ ਸਿੰਘ, ਤਾਰੀ ਸਿੰਘ, ਚਮਕੌਰ ਸਿੰਘ, ਬਾਘੜ ਸਿੰਘ, ਕਮਲਦੀਪ ਸਿੰਘ ਸਨੀ, ਬੱਗ ਸਿੰਘ, ਲੀਲਾ ਸਿੰਘ ਸਾਬਕਾ ਸਰਪੰਚ, ਨੈਬ ਸਿੰਘ, ਜੀਤ ਸਿੰਘ, ਰਾਜਾ ਸਿੰਘ, ਲਾਭ ਸਿੰਘ, ਗੁਰਦੀਪ ਸਿੰਘ, ਬਿੱਟੂ ਬਾਂਸਲ, ਜੱਗੀ ਮਿਸਤਰੀ, ਗੋਰਾ ਲਾਲ, ਬੂਟਾ ਸਿੰਘ ਸਾਬਕਾ ਸਰਪੰਚ ਆਦਿ ਹਾਜ਼ਰ ਸਨ।