ਭਗਤਾ ਭਾਈ: ਇਥੇ ਸਾਬਕਾ ਮਾਲ ਮੰਤਰੀ ਤੇ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਪਿੰਡ ਕੋਠਾ ਗੁਰੂ ਵਿੱਚ ਮੁਸਲਿਮ ਭਾਈਚਾਰੇ ਦੇ ਕਬਰਿਸਤਾਨ ਦੀ ਚਾਰ ਦੀਵਾਰੀ ’ਤੇ ਸ਼ੈੱਡ ਲਈ 6 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਭੇਟ ਕੀਤਾ। ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਸ੍ਰੀ ਕਾਂਗੜ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਮੇਵਾ ਮਾਨ, ਜਰਨੈਲ ਸਿੰਘ ਸੰਧੂ, ਬਲਵੀਰ ਸਿੰਘ ਗਿੱਲ, ਗੁਰਸ਼ਾਂਤ ਸਰਦਾਰ, ਕੌਂਸਲਰ ਜਸਵੰਤ ਕਾਲਾ, ਰਿੰਪਲ ਭੱਲਾ, ਸੁਰਜੀਤ ਸਰਾਂ, ਗੁਰਜੀਤ ਕਾਕਾ, ਕੁਲਵੰਤ ਸਰਾਂ ਤੇ ਅੰਮ੍ਰਿਤਪਾਲ ਸਿੰਘ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ