ਬੋਹਾ: ਇੱਥੇ ਸ੍ਰੀ ਗੁਰੂ ਰਵਿਦਾਸ ਮੰਦਰ ਕਮੇਟੀ ਬੋਹਾ ਵੱਲੋਂ ਕਾਰ ਸੇਵਾ ਰਾਹੀਂ ਸ੍ਰੀ ਰਵਿਦਾਸ ਮੰਦਰ ਦਾ ਲੈਂਟਰ ਪਾਇਆ ਗਿਆ। ਕਮੇਟੀ ਦੇ ਸਰਪ੍ਰਸਤ ਸਮਾਜ ਸੇਵੀ ਹਰਪਾਲ ਸਿੰਘ ਪੰਮੀ ਨੇ ਦੱਸਿਆ ਕਿ ਇਹ ਮੰਦਰ ਦੀ ਉਸਾਰੀ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੰਦਰ ਦਾ ਲੈਂਟਰ ਪਾਉਣ ਦੀ ਕਾਰਸੇਵਾ ਵਿਚ ਸ਼ਰਧਾਲੂਆਂ ਤੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ । ਕਾਰ ਸੇਵਾ ਦੀ ਅਗਵਾਈ ਮੰਦਰ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ, ਖਜ਼ਾਨਚੀ ਬੀਰਬਲ ਸਿੰਘ , ਬਾਬਾ ਨਰਾਇਣ ਸਿੰਘ, ਕਰਮਜੀਤ ਸਿੰਘ ਫੌਜੀ, ਮੇਵਾ ਸਿੰਘ, ਗੁਲਾਬ ਸਿੰਘ ,ਗੁਰਪ੍ਰੀਤ , ਜਨਕ ਸਿੰਘ, ਮਿਸਤਰੀ ਅੰਗਰੇਜ਼ ਸਿੰਘ ਤੇ ਮਾਣਕ ਸਿੰਘ ਨੇ ਕੀਤੀ। -ਪੱਤਰ ਪ੍ਰੇਰਕ