ਪੱਤਰ ਪ੍ਰੇਰਕ
ਸ਼ਹਿਣਾ, 16 ਮਾਰਚ
ਪੰਜਾਬ ਪੰਚਾਇਤ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਕਲਕੱਤਾ ਨੇ ਕਾਂਗਰਸ ਸਰਕਾਰ ਵੇਲੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡਾਂ ਨੂੰ ਐਲਾਨੀ 15 ਕਰੋੜ ਰੁਪਏ ਦੀ ਗਰਾਂਟ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਕਲਕੱਤਾ ਨੇ ਕਿਹਾ ਕਿ ਇਹ ਗਰਾਂਟ ਨਿਰੋਲ ਪੇਂਡੂ ਖੇਤਰਾਂ ਲਈ ਆਈ ਸੀ ਪਰ ਸਿਆਸੀ ਪ੍ਰਭਾਵ ਥੱਲੇ ਇਹ ਗਰਾਂਟ ਸ਼ਹਿਰਾਂ ਨੂੰ ਦੇ ਦਿੱਤੀ ਗਈ। ਪੇਂਡੂ ਖੇਤਰਾਂ ’ਚ 82 ਪਿੰਡਾਂ ਨੂੰ ਸਿਰਫ਼ 5 ਕਰੋੜ ਰੁਪਏ ਹੀ ਮਿਲੇ। ਪੰਚਾਇਤਾਂ ਨੇ ਉਸ ਸਮੇਂ ਧਰਨਾ ਵੀ ਲਾਇਆ ਸੀ ਪਰ ਕੋਈ ਹੱਲ ਨਹੀਂ ਨਿਕਲਿਆ।