ਭਗਤਾ ਭਾਈ: ਸਰਕਾਰੀ ਸੈਕੰਡਰੀ ਸਕੂਲ ਸਲਾਬਤਪੁਰਾ ਵਿਖੇ ਸਕੂਲ ਦੇ ਪੁਰਾਣੇ ਵਿਦਿਆਰਥੀ ਸੁਖਦੇਵ ਸਿੰਘ ਧਾਲੀਵਾਲ ਤੇ ਉਨ੍ਹਾਂ ਦੇ ਪੁੱਤਰਾਂ ਡਾ. ਭੁਪਿੰਦਰ ਸਿੰਘ ਧਾਲੀਵਾਲ (ਯੂ.ਐੱਸ.ਏ) ਤੇ ਇੰਜੀਨੀਅਰ ਵਿਨੈਪ੍ਰੀਤ ਸਿੰਘ ਧਾਲੀਵਾਲ ਵੱਲੋਂ ਸਕੂਲ ਦੇ ਮੇਨ ਗੇਟ ਤੋਂ ਦਫ਼ਤਰ ਤਕ ਦੇ ਰਸਤੇ ਨੂੰ ਇੰਟਰਲਾਕ ਟਾਇਲਾਂ ਲਗਵਾ ਕੇ ਪੱਕਾ ਕਰਵਾਇਆ ਗਿਆ ਹੈ। ਜਿਸ ਦਾ ਅੱਜ ਉਦਘਾਟਨ ਕੀਤਾ ਗਿਆ। ਚੀਫ਼ ਇੰਜਨੀਅਰ ਹਾਕਮ ਸਿੰਘ ਧਾਲੀਵਾਲ ਨੇ ਸਕੂਲ ਨੂੰ ਇਨਵਰਟਰ ਦਾਨ ਕੀਤਾ। ਕਰਨਲ ਚਮਕੌਰ ਸਿੰਘ ਧਾਲੀਵਾਲ ਨੇ ਸਕੂਲ ਦੇ ਮਿੱਡ ਡੇ ਮੀਲ ਅਤੇ ਦਰਜ਼ਾ ਚਾਰ ਸਟਾਫ਼ ਦਾ ਸਨਮਾਨ ਕੀਤਾ। ਪ੍ਰਿੰਸੀਪਲ ਅਮਨਦੀਪ ਸਿੰਘ ਸੇਖੋਂ ਤੇ ਸਟੇਟ ਐਵਾਰਡੀ ਅਧਿਆਪਕਾ ਕੁਮਾਰੀ ਪ੍ਰਵੀਨ ਨੇ ਧਾਲੀਵਾਲ ਪਰਿਵਾਰ ਦੇ ਇਸ ਉਪਰਾਲੇ ਲਈ ਧੰਨਵਾਦ ਕੀਤਾ। ਗਿਆ। ਇਸ ਮੌਕੇ ਬੂਟਾ ਸਿੰਘ, ਸੁਖਦੇਵ ਸਿੰਘ, ਜੀਤ ਸਿੰਘ ਤੇ ਸੀਐੱਚਟੀ ਗੁਰਬਖਸ਼ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ