ਪੱਤਰ ਪ੍ਰੇਰਕ
ਜ਼ੀਰਾ, 25 ਅਗਸਤ
ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਅੱਜ ਬਲਾਕ ਜ਼ੀਰਾ ਦੇ ਪਿੰਡ ਬਹਿਕ ਗੁੱਜਰਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸੋਲਰ ਸਿਸਟਮ ਦਾ ਰਸਮੀ ਉਦਘਾਟਨ ਕੀਤਾ ਗਿਆ।
ਵਿਧਾਇਕ ਕਟਾਰੀਆ ਨੇ ਦੱਸਿਆ ਕਿ ਸਰਕਾਰ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ 183 ਸਕੂਲਾਂ ਵਿੱਚ 2 ਕਰੋੜ 74 ਲੱਖ ਦੀ ਲਾਗਤ ਨਾਲ ਸੋਲਰ ਸਿਸਟਮ ਲਾਏ ਜਾ ਰਹੇ ਹਨ, ਜਿਸ ਅਧੀਨ ਬਲਾਕ ਜ਼ੀਰਾ ਦੇ ਕੁੱਲ 40 ਸਕੂਲ ਪਹਿਲੇ ਗੇੜ ਵਿੱਚ ਇਸ ਸਕੀਮ ਅਧੀਨ ਲਿਆਂਦੇ ਗਏ ਹਨ। ਸੈਂਟਰ ਹੈੱਡ ਟੀਚਰ ਨਿਰਮਲ ਕੌਰ ਦੀ ਪ੍ਰਧਾਨਗੀ ਹੇਠ ਸਕੂਲ ਵਿੱਚ ਸਮਾਗਮ ਮੌਕੇ ਸ੍ਰੀ ਕਟਾਰੀਆ ਨੇ ਕਿਹਾ ਕਿ ਫਸਲਾਂ ਦੀ ਕਟਾਈ ਮੌਕੇ ਲੱਗਦੇ ਕੱਟਾਂ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ ਪਰ ਸਕੂਲਾਂ ਵਿਚ ਸੋਲਰ ਸਿਸਟਮ ਲੱਗਣ ਨਾਲ ਇਹ ਸਮੱਸਿਆ ਨਹੀਂ ਰਹੇਗੀ। ਇਸ ਮੌਕੇ ਐੱਸਡੀਐਮ ਜ਼ੀਰਾ ਇੰਦਰਪਾਲ, ਜ਼ਿਲ੍ਹਾ ਸਿੱਖਿਆ ਅਫਸਰ ਚਮਕੌਰ ਸਿੰਘ ਸਰਾਂ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਖਵਿੰਦਰ ਕੌਰ ਵੀ ਹਾਜ਼ਰ ਸਨ।