ਝੁਨੀਰ: ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਮਲਕੀਤ ਸਿੰਘ, ਜ਼ਿਲ੍ਹਾ ਕਿਸਾਨ ਆਗੂ, ਉੱਤਮ ਸਿੰਘ ਰਾਮਾਨੰਦੀ, ਕੁਲਦੀਪ ਸਿੰਘ ਚਚੋਹਰ, ਲੀਲਾ ਸਿੰਘ ਭੰਮਾ, ਦਲੇਲ ਸਿੰਘ ਮੀਆਂ ਅਤੇ ਕਿਸਾਨ ਨੇ ਦੇ ਇੱਕ ਵਫਦ ਨੇ ਦੱਸਿਆ ਕਿ ਅੱਜ ਤੱਕ ਬਲਾਕ ਝੁਨੀਰ ਦੇ ਪਿੰਡ ਲਾਲਿਆਂਵਾਲੀ, ਭੰਮੇ ਕਲਾਂ, ਸਾਹਨੇਵਾਲੀ ਅਤੇ ਰਾਇਪੁਰ ਆਦਿ ਪਿੰਡਾਂ ਦੇ 18 ਕਿਸਾਨਾਂ ਨੂੰ ਮਾਲ ਵਿਭਾਗ ਦੀ ਲਾਪ੍ਰਵਾਹੀ ਕਾਰਨ ਜਿੱਥੇ ਅਨੇਕਾਂ ਵਾਰ ਪੱਤਰ ਭੇਜਣ ਦੇ ਬਾਵਜੂਦ ਖ਼ਰਾਬ ਹੋਏ ਨਰਮੇ ਦਾ ਮੁਆਵਜ਼ਾ ਨਹੀਂ ਮਿਲਿਆ ਹੈ, ਉਥੇ ਬਲਾਕ ਝੁਨੀਰ ਦੇ ਨਰਮਾ ਚੁਗਣ ਵਾਲੇ ਖੇਤ ਮਜ਼ਦੂਰਾਂ ਨੂੰ ਵੀ ਕੋਈ ਮੁਆਵਜ਼ਾ ਨਹੀਂ ਮਿਲਿਆ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਜੇਕਰ 18 ਨਰਮਾ ਉਤਪਾਦਕਾਂ ਅਤੇ ਸਮੂਹਿਕ ਖੇਤ ਮਜ਼ਦੂਰਾਂ ਨੂੰ ਨਿਯਮਾਂ ਅਨੁਸਾਰ ਤੁਰੰਤ ਪਿਛਲੇ ਸਾਲ ਦਾ ਮੁਆਵਜ਼ਾ ਨਾ ਮਿਲਿਆ ਤਾਂ ਉਹ ਸੰਘਰਸ਼ ਵਿੱਢਣਗੇ। -ਪੱਤਰ ਪ੍ਰੇਰਕ