ਖੇਤਰੀ ਪ੍ਰਤੀਨਿਧ
ਬਰਨਾਲਾ, 8 ਮਈ
ਸੀਟੂ ਵੱਲੋਂ ਪਿੰਡ ਸੇਖਾ ਤੇ ਜਲੂਰ ਦੇ ਭੱਠਿਆਂ ’ਤੇ ਕੰਮ ਕਰਦੇ ਮਜ਼ਦੂਰਾਂ ਵਿੱਚ ਜਾ ਕੇ ਦੁਨੀਆਂ ਦੇ ਮਹਾਨ ਇਨਕਲਾਬੀ ਸਿਧਾਂਤਕਾਰ ਕਾਰਲ ਮਾਰਕਸ ਦੇ 203ਵੇਂ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ ਕੀਤੇ। ਸੀਟੂ ਦੇ ਸੂਬਾ ਸਕੱਤਰ ਸਾਥੀ ਸ਼ੇਰ ਸਿੰਘ ਫਰਵਾਹੀ ਨੇ ਕਿਹਾ ਕਿ ਦੁੁਨੀਆਂ ਅਤੇ ਸਮਾਜ ਵਿੱਚ ਗ਼ਰੀਬੀ-ਅਮੀਰੀ ਕਿਸੇ ਕੁੁਦਰਤੀ, ਗੈਬੀ ਸ਼ਕਤੀ ਜਾਂ ਕਿਸਮਤ ਦੀ ਦੇਣ ਨਹੀਂ ਹੈ, ਬਲਕਿ ਪੂੰਜੀਪਤੀਆਂ, ਜਗੀਰਦਾਰਾਂ ਵੱਲੋਂ ਮਜ਼ਦੂਰ ਕਿਸਾਨਾਂ ਦੀ ਕਿਰਤ ਦੀ ਅੰਨ੍ਹੀ ਲੁੱਟ ਦਾ ਨਤੀਜਾ ਹੈ| ਉਨ੍ਹਾਂ ਮਾਰਕਸ ਦੀ ਸੰਘਰਸ਼ਸ਼ੀਲ ਜ਼ਿੰਦਗੀ ’ਤੇ ਵੀ ਚਾਨਣਾ ਪਾਇਆ। ਸੀਟੂ ਆਗੂ ਨੇ ਮਜ਼ਦੂਰਾਂ ਨੂੰ ਮਾਰਕਸ ਦੇ ਸਿਧਾਂਤਾਂ ਤੋਂ ਜਾਣੂ ਹੋ ਕੇ ਅਮਲ ਕਰਦਿਆਂ ਕਾਣੀ ਵੰਡ ਤੇ ਭ੍ਰਿਸ਼ਟਾਚਾਰ ਤੋਂ ਮੁਕਤ ਪ੍ਰਬੰਧ ਦੀ ਕਾਇਮੀ ਲਈ ਜਾਨ-ਹੂਲਵਾਂ ਸੰਘਰਸ਼ ਵਿੱਢਣ ਨੂੰ ਸਮੇਂ ਦੀ ਲੋੜ ਦੱਸਿਆ| ਇਸ ਮੌਕੇ ਨਿਰਮਲ ਸਿੰਘ, ਰਾਣੀ ਕੌਰ, ਗੁੁਰਦੇਵ ਕੌਰ, ਜਗੀਰ ਕੌਰ, ਲਖਵਿੰਦਰ ਕੌਰ, ਕਰਮਜੀਤ ਕੌਰ ਪੰਚ ਅਤੇ ਕੇਵਲ ਸਿੰਘ ਜਲੂਰ, ਭੱਠਾ ਮਜ਼ਦੂਰ ਆਗੂ ਸੁੁਖਦੇਵ ਸਿੰਘ, ਦਰਸ਼ਨ ਸਿੰਘ, ਹਰਦੇਵ ਸਿੰਘ, ਕੁੁਲਜੀਤ ਸਿੰਘ, ਗੁੁਰਮੇਲ ਸਿੰਘ ਗੇਲੀ ਤੇ ਜਗਸੀਰ ਸਿੰਘ ਫਰਵਾਹੀ ਹਾਜ਼ਰ ਸਨ|