ਪੱਤਰ ਪ੍ਰੇਰਕ
ਮਾਨਸਾ, 12 ਅਕਤੂਬਰ
ਤਿਉਹਾਰਾਂ ਦੇ ਸੀਜ਼ਨ ਦੌਰਾਨ ਮਾੜੀ ਮਠਿਆਈ ਵੇਚਣ ਲਈ ਸਰਗਰਮ ਹੋਏ ਵਪਾਰੀਆਂ ਨੂੰ ਮਾਨਸਾ ਦੇ ਆਮ ਲੋਕਾਂ ਨੇ ਉਸ ਵੇਲੇ ਫੜਾ ਦਿੱਤਾ, ਜਦੋਂ ਮਾਨਸਾ ਵਿੱਚ ਪੌਣੇ 6 ਕੁਇੰਟਲ ਦੇ ਲਗਪਗ ਮਠਿਆਈ ਨੂੰ ਰੋਹੀ-ਬੀਹਾਬਾਨ ਵਿੱਚ ਇੱਕ ਵੈਨ ’ਚ ਦੂਜੀਆਂ ਕਾਰਾਂ ਵਿੱਚ ਤਬਦੀਲ ਕਰ ਰਹੇ ਸਨ। ਲੋਕਾਂ ਨੇ ਇਸ ਦੀ ਸੂਚਨਾ ਪੁਲੀਸ ਅਤੇ ਫੂਡ ਸੈਂਪਲਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਫੋਨ ਰਾਹੀਂ ਦਿੱਤੀ ਗਈ ਅਤੇ ਫੂਡ ਸੈਂਪਲਿੰਗ ਵਿਭਾਗ ਦੀ ਟੀਮ ਨੇ ਇਸ ਮਾਮਲੇ ਲਈ ਸਮੇਂ ਸਿਰ ਕਾਰਵਾਈ ਕਰਦਿਆਂ ਵੱਖ-ਵੱਖ ਤਰ੍ਹਾਂ ਦੀ ਮਠਿਆਈ ਦੇ 9 ਸੈਂਪਲ ਲਏ ਗਏ, ਜੋ ਜਾਂਚ ਲਈ ਲੈਬਾਰਟੀ ਨੂੰ ਭੇਜੇ ਗਏ ਹਨ। ਫੂਡ ਸੇਫਟੀ ਅਫਸਰ ਸੀਮਾ ਰਾਣੀ ਨੇ ਮਠਿਆਈ ਦੇ 9 ਸੈਂਪਲ ਲੈ ਕੇ ਜਾਂਚ ਲਈ ਲੈਬਾਟਰੀ ਭੇਜੇ ਹਨ।