ਨਿੱਜੀ ਪੱਤਰ ਪ੍ਰੇਰਕ
ਮੋਗਾ, 14 ਫਰਵਰੀ
ਪੰਜਾਬੀਆਂ ਦਾ ਗੜ੍ਹ ਮੰਨੇ ਜਾਂਦੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ ਵਿੱਚ ਮੋਗਾ ਜ਼ਿਲ੍ਹੇ ਨਾਲ ਸਬੰਧਤ ਪਰਵਾਸੀ ਪੰਜਾਬੀਆਂ ਦੀ ਇਕੱਤਰਤਾ ਗੁਰਦੀਪ ਸਿੰਘ ਡਾਲਾ ਦੇ ਘਰ ਵਿੱਚ ਹੋਈ। ਇਸ ਮੌਕੇ ਸੂਬੇ ਦੀ ਤਰੱਕੀ ਖੁਸ਼ਹਾਲੀ ਅਤੇ ਵਿਕਾਸ ਲਈ ਅਕਾਲੀ-ਬਸਪਾ ਗੱਠਜੋੜ ਉਮੀਦਵਾਰਾਂ ਨੂੰ ਜਿਤਾਉਣ ਦਾ ਅਪੀਲ ਕੀਤੀ ਗਈ। ਇਸ ਮੌਕੇ ਕਮਲਜੀਤ ਸਿੰਘ ਮੋਗਾ ਸਾਬਕਾ ਪੀਏ ਜਥੇਦਾਰ ਤੋਤਾ ਸਿੰਘ ਸਾਬਕਾ ਮੰਤਰੀ ਪੰਜਾਬ, ਪਵਨ ਗਰੋਵਰ ਅਜੀਤਵਾਲ, ਐੱਸਓਆਈ ਜ਼ਿਲ੍ਹਾ ਮੋਗਾ ਦੇ ਸਾਬਕਾ ਪ੍ਰਧਾਨ ਪ੍ਰਿਤਪਾਲ ਸਿੰਘ ਤੂਰ ਅਤੇ ਮਾਸਟਰ ਸੁਖਦੇਵ ਅਰੋੜਾ ਮੋਗਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਪੰਜਾਬ ਅਤੇ ਪੰਜਾਬੀਅਤ ਦਾ ਭਲਾ ਸੋਚ ਸਕਦੀ ਹੈ। ਇਸ ਮੌਕੇ ਇਕੱਤਰ ਸਮੁੱਚੇ ਪਰਵਾਸੀਆਂ ਨੇ ਜਿੱਥੇ ਪੰਜਾਬ ’ਚ ਵੱਸਦੇ ਆਪਣੇ ਰਿਸ਼ਤੇਦਾਰਾਂ, ਮਿੱਤਰਾਂ ਅਤੇ ਸਕੇ-ਸਬੰਧੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ’ਚ ਵੋਟਾਂ ਪਾਉਣ ਦੀ ਅਪੀਲ ਕੀਤੀ, ਉੱਥੇ ਸਮੁੱਚੀ ਇਕੱਤਰਤਾ ਨੇ ਤਨੋਂ-ਮਨੋਂ ਅਤੇ ਧਨੋਂ ਪਾਰਟੀ ਉਮੀਦਵਾਰਾਂ ਦੇ ਸਮਰਥਨ ਦਾ ਅਹਿਦ ਲਿਆ। ਇਸ ਮੌਕੇ ਸਰਪੰਚ ਸੁਖਦੇਵ ਸਿੰਘ ਤਖਤੂਪੁਰਾ, ਗੁਰਜਿੰਦਰ ਸਿੰਘ ਸਿੱਧੂ ਧਰਮਕੋਟ, ਗੁਰਚਰਨ ਕੌਰ ਕੌਂਸਲਰ ਮੋਗਾ ਦੇ ਸਪੁੱਤਰ ਦਵਿੰਦਰ ਸਿੰਘ ਗਿੱਲ, ਰਾਜਵੀਰ ਸਿੰਘ ਸਿਵੀਆ ਮੋਗਾ, ਇੰਦਰਜੀਤ ਸਿੰਘ ਗਿੱਲ ਕੜਿਆਲ ਆਦਿ ਹਾਜ਼ਰ ਸਨ।