ਮਲੋਟ (ਨਿੱਜੀ ਪੱਤਰ ਪ੍ਰੇਰਕ): ਸ਼ਹਿਰ ਵਿੱਚ ਚੱਲ ਰਹੇ ਕਰੀਬ ਦੋ ਦਰਜਨ ਆਇਲਟਸ ਸੈਂਟਰਾਂ ’ਚੋਂ ਕੁਝ ਸੈਂਟਰਾਂ ਨੂੰ ਛੱਡ ਕੇ ਕਿਸੇ ਵੀ ਸੈਂਟਰ ਨੇ ਫਾਇਰ ਵਿਭਾਗ ਤੋਂ ਐੱਨਓਸੀ ਲੈਣੀ ਲਾਜ਼ਮੀ ਨਹੀਂ ਸਮਝੀ। ਇਸ ਸਬੰਧੀ ਫਾਇਰ ਅਧਿਕਾਰੀ ਬਿੱਟੂ ਨੇ ਦੱਸਿਆ ਕਿ ਹਰ ਇੱਕ ਇਮਾਰਤ, ਖਾਸ ਕਰ ਵਿੱਦਿਅਕ ਸੰਸਥਾ, ਜਿੱਥੇ ਸੈਂਕੜੇ ਵਿਦਿਆਰਥੀ ਇਕੱਠੇ ਬੈਠਦੇ ਹਨ, ਨੂੰ ਫਾਇਰ ਵਿਭਾਗ ਦੀ ਮਨਜ਼ੂਰੀ ਲੈਣੀ ਅਤੇ ਅੱਗ ਬੁਝਾਊ ਯੰਤਰ ਦਾ ਪ੍ਰਬੰਧ ਕਰਨਾ ਲਾਜ਼ਮੀ ਹੈ, ਪਰ ਬਹੁ-ਗਿਣਤੀ ਸੈਂਟਰ ਅੱਗ ਤੋਂ ਬਚਣ ਲਈ ਪੁਖਤਾ ਪ੍ਰਬੰਧ ਕਰਨ ਦੀ ਬਜਾਏ ਦਿਖਾਵੇ ਲਈ ਜੁਗਾੜਬੰਦੀ ਕਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਸੈਂਟਰਾਂ ’ਤੇ ਸਖਤੀ ਕੀਤੀ ਜਾਵੇਗੀ। ਜਦੋਂ ਆਈਲੈੱਟਸ ਸੈਂਟਰ ਸੰਚਾਲਕਾਂ ਨੇ ਮੰਨਿਆ ਕਿ ਫਾਇਰ ਵਿਭਾਗ ਦੀਆਂ ਸਾਰੀਆਂ ਸ਼ਰਤਾਂ ’ਤੇ ਖਰਾ ਉਤਰਣਾ ਮੁਸ਼ਕਲ ਹੈ।