ਭਗਤਾ ਭਾਈ: ਵਿਵੇਕ ਆਸ਼ਰਮ ਜਲਾਲ ਵੱਲੋਂ ਚਲਾਏ ਜਾ ਰਹੇ ਸ਼ਹੀਦ ਨੈਬ ਸਿੰਘ ਵਿਵੇਕ ਚੈਰੀਟੇਬਲ ਹਸਪਤਾਲ ਜਲਾਲ ਵਿਚ 235ਵਾਂ ਅੱਖਾਂ ਦਾ ਮੁਫ਼ਤ ਜਾਂਚ ਤੇ ਅਪਰੇਸ਼ਨ ਕੈਂਪ ਲਗਾਇਆ ਗਿਆ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਹਲਕਾ ਵਿਧਾਇਕ ਬਲਕਾਰ ਸਿੱਧੂ ਤੇ ਪੰਜਾਬ ਖਾਦੀ ਬੋਰਡ ਤੇ ਗ੍ਰਾਮ ਉਦਯੋਗ ਬੋਰਡ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ (ਭਗਤਾ) ਵਿਸ਼ੇਸ਼ ਤੌਰ ’ਤੇ ਪਹੁੰਚੇ। ਸਵਾਮੀ ਬ੍ਰਹਮ ਮੁਨੀ ਤੇ ਬਾਬਾ ਗੰਗਾ ਰਾਮ ਨੇ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਵੇਕ ਆਸ਼ਰਮ ਜਲਾਲ ਵੱਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਗੁਰਭਜਨੀਕ ਸਿੰਘ ਜੈਲਦਾਰ, ਗੁਲਾਬ ਸਿੰਗਲਾ, ਨਛੱਤਰ ਸਿੰਘ ਸਿੱਧੂ, ਬੂਟਾ ਸਿੰਘ ਜਲਾਲ, ਜਸਵੀਰ ਸਿੰਘ ਹਮੀਰਗੜ੍ਹ, ਰਾਜਵਿੰਦਰ ਭਗਤਾ, ਡਾ. ਕੇਵਲ ਭਗਤਾ, ਧੀਰਾ ਬਰਾੜ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ