ਭਗਤਾ ਭਾਈ: ਬੀਬੀਐੱਸ ਆਈਲੈਟਸ ਇੰਸਟੀਚਿਊਟ ਭਗਤਾ ਭਾਈ ਵਿੱਲੋਂ ਦੀਵਾਲੀ ਮੌਕੇ ਸਥਾਨਕ ਸ਼ਹਿਰ ’ਚ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਯਾਦਵਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼ਾਕਸੀ ਮਾਨ, ਸੰਸਥਾ ਦੀਆਂ ਭਗਤਾ ਭਾਈ, ਮਲੋਟ, ਭੁੱਚੋ ਮੰਡੀ, ਫਾਜ਼ਿਲਕਾ, ਜ਼ੀਰਾ, ਸ੍ਰੀ ਗੰਗਾਨਗਰ, ਗੋਨਿਆਣਾ ਬ੍ਰਾਂਚਾਂ ਦੇ ਸਟਾਫ ਨੇ ਭਾਗ ਲਿਆ। ਇਕੱਤਰ ਸਟਾਫ ਦੇ ਮੰਨੋਰਜਨ ਲਈ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ। ਐੱਮਡੀ ਯਾਦਵਿੰਦਰ ਮਾਨ ਨੇ ਬੀਬੀਐੱਸ ਗਰੁੱਪ ਵਲੋਂ ਬ੍ਰਾਂਚਾਂ ਦੇ ਸਟਾਫ ਦਾ ਚੰਗੀ ਕਾਰਗੁਜ਼ਾਰੀ ਲਈ ਸਨਮਾਨ ਕੀਤਾ। ਇਸ ਮੌਕੇ ਸੁਖਪਾਲ ਸੋਨੀ, ਵੀਰਪਾਲ ਭਗਤਾ ਪ੍ਰਧਾਨ ਪ੍ਰੈਸ ਕਲੱਬ, ਐਡਵੋਕੇਟ ਮਨਦੀਪ ਸਿੰਘ ਮੱਕੜ, ਜਗਦੀਸ਼ ਕੌਰ ਭਗਤਾ, ਹਰਜੋਤ ਕੌਰ ਭਗਤਾ ਆਦਿ ਹਾਜ਼ਰ ਸਨ।-ਪੱਤਰ ਪ੍ਰੇਰਕ