ਜੋਗਿੰਦਰ ਸਿੰਘ ਮਾਨ
ਮਾਨਸਾ, 5 ਸਤੰਬਰ
ਖੇਡ ਵਿਭਾਗ ਵੱਲੋਂ ਕਰਵਾਏ ਜਾ ਰਹੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਸਬੰਧੀ ਕਾਰਜਕਾਰੀ ਜ਼ਿਲ੍ਹਾ ਖੇਡ ਅਫ਼ਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਦੇ ਪੰਜਵੇਂ ਦਿਨ ਬਲਾਕ ਮਾਨਸਾ ਕਬੱਡੀ ਸਰਕਲ ਅੰਡਰ 14 ਸਾਲ ਲੜਕੇ ਸਹਸ ਖੋੋਖਰ ਕਲਾਂ ਨੇ ਮਾਨਸਾ ਖੁਰਦ ਨੂੰ 15-02 ਨਾਲ ਹਰਾਇਆ। ਅੰਡਰ-17 ਵਿੱਚ ਸਮਰ ਫੀਲਡ ਸਕੂਲ ਮਾਨਸਾ ਨੇ ਖੋੋਖਰ ਕਲਾਂ ਪਿੰਡ ਨੂੰ 15-03 ਨਾਲ ਹਰਾਇਆ, ਪਿੰਡ ਕੋੋਟਲੀ ਕਲਾਂ ਨੇ ਪਿੰਡ ਖੋੋਖਰ ਕਲਾਂ ਨੂੰ 15-05 ਨਾਲ ਹਰਾਇਆ। ਅੰਡਰ ਕਬੱਡੀ ਸਰਕਲ ਵਿਚ ਪਿੰਡ ਮੂਸਾ ਨੇ ਪਿੰਡ ਠੁਠਿਆਂਵਾਲੀ ਨੂੰ 15-13 ਨਾਲ ਹਰਾਇਆ। ਕਬੱਡੀ 21-40 ਉਮਰ ਵਰਗ ਵਿੱਚ ਪਿੰਡ ਖੋੋਖਰ ਖੁਰਦ ਨੇ ਪਿੰਡ ਮਾਨਸਾ ਖੁਰਦ ਨੂੰ 15-05 ਨਾਲ ਹਰਾਇਆ, ਪਿੰਡ ਨੰਗਲ ਕਲਾਂ ਨੇ ਪਿੰਡ ਘਰਾਂਗਣਾ ਨੂੰ 15-13 ਨਾਲ ਹਰਾਇਆ, ਪਿੰਡ ਖੋੋਖਰ ਕਲਾਂ ਨੇ ਪਿੰਡ ਦੂਲੋੋਵਾਲ ਨੂੰ 15-11 ਨਾਲ ਹਰਾਇਆ।
ਬਲਾਕ ਭੀਖੀ ਵਿਖੇ ਕਬੱਡੀ ਨੈਸ਼ਨਲ ਅੰਡਰ-17 ਲੜਕਿਆਂ ਵਿਚ ਸਸਸਸ ਕੋੋਟਲਾ ਕਲਾਂ ਨੇ ਪਹਿਲਾ ਅਤੇ ਸਹਸ ਢੈਪਈ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸ਼ਨਲ ਅੰਡਰ-21 ਲੜਕਿਆਂ ਵਿਚ ਗ੍ਰਾਮ ਪੰਚਾਇਤ ਕੋੋਟਲਾ ਕਲਾਂ ਨੇ ਪਹਿਲਾ ਅਤੇ ਗ੍ਰਾਮ ਪੰੰਚਾਇਤ ਰੱਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਮੌੜ ਮੰਡੀ (ਪੱਤਰ ਪ੍ਰੇਰਕ): ਇਥੇ ਬਲਾਕ ਪੱਧਰੀ ਖੋ-ਖੋ ਦੀਆਂ ਟੀਮਾਂ ਦੇ ਖੇਡ ਮੁਕਾਬਲੇ ਸਰਸਵਤੀ ਕਾਨਵੇਂਟ ਸਕੂਲ ਵਿੱਚ ਕਰਵਾਏ ਗਏ। ਇਸ ਵਿੱਚ ਬਲਾਕ ਮੌੜ ਦੇ ਵੱਖ-ਵੱਖ ਪਿੰਡਾਂ ਦੀਆਂ ਟੀਮਾਂ ਨੇ ਹਿੱਸਾ ਲਿਆ।
ਬਲਾਕ ਸ਼ਹਿਣਾ ਦੀਆਂ ਖੇਡਾਂ ਭਲਕ ਤੋਂ
ਸ਼ਹਿਣਾ (ਪੱਤਰ ਪ੍ਰੇਰਕ): ਖੇਡਾਂ ਵਤਨ ਪੰਜਾਬ ਦੀਆਂ – 2022 ਤਹਿਤ ਬਲਾਕ ਸ਼ਹਿਣਾ ਦੇ ਮੁਕਾਬਲੇ 7 ਸਤੰਬਰ ਤੋਂ 9 ਸਤੰਬਰ ਤੱਕ ਕਰਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਡਾ ਹਰੀਸ਼ ਨਈਅਰ ਨੇ ਦੱਸਿਆ ਕਿ ਅਥਲੈਟਿਕਸ, ਰੱਸਾ ਕੱਸੀ, ਕਬੱਡੀ ਸਰਕਲ ਸਟਾਇਲ ਅਤੇ ਵਾਲੀਬਾਲ (ਸਮੈਸ਼ਇੰਗ) ਦੇ ਮੁਕਾਬਲੇ ਪਬਲਿਕ ਸਟੇਡੀਅਮ ਭਦੌੜ ਵਿੱਚਕਰਵਾਏ ਜਾਣਗੇ।