ਮਾਨਸਾ: ਫਿਲਮ ਨਿਰਮਾਤਾ ਕੇਸੀ ਬੋਕਾੜੀਆ ਵੱਲੋਂ ਬਣਾਈ ਜਾ ਰਹੀ ਪਹਿਲੀ ਪੰਜਾਬੀ ਡਰਾਉਣੀ ਫਿਲਮ ‘ਭੂਤ ਅੰਕਲ ਤੁਸੀਂ ਗ੍ਰੇਟ ਹੋ’ ਵਿੱਚ ਬਹਿਣੀਵਾਲ ਦੇ ਨੌਜਵਾਨ ਤੇ ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ ਦੀ ਇੱਕ ਝਲਕ ਨਜ਼ਰ ਆਵੇਗੀ। ਉਨ੍ਹਾਂ ਦੇ ਨਾਲ ਫਿਲਮ ਵਿੱਚ ਜ਼ਿਲ੍ਹਾ ਯੂਥ ਕਾਂਗਰਸ ਮਾਨਸਾ ਦੇ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਚਹਿਲ ਵੀ ਦਿਖਾਈ ਦੇਣਗੇ। ਇਹ ਫਿਲਮ 26 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਵਿੱਚ ਰਾਜ ਬੱਬਰ, ਜੈਪ੍ਰਦਾ, ਹੌਬੀ ਧਾਲੀਵਾਲ ਤੇ ਗੁਰਪ੍ਰੀਤ ਘੁੱਗੀ ਆਦਿ ਨਜ਼ਰ ਆਉਣਗੇ। ਹਰਪ੍ਰੀਤ ਬਹਿਣੀਵਾਲ ਦਾ ਕਹਿਣਾ ਹੈ ਕਿ ਬੌਲੀਵੁੱਡ ਦੇ ਨਿਰਦੇਸ਼ਕਾਂ ਨੇ ਪੰਜਾਬੀ ਫਿਲਮਾਂ ਵੱਲ ਰੁਖ ਕਰ ਲਿਆ ਹੈ, ਜਿਸ ਨਾਲ ਪੰਜਾਬ ਦੇ ਕਲਾਕਾਰਾਂ ਨੂੰ ਹੱਲਾਸ਼ੇਰੀ ਮਿਲੇਗੀ। -ਪੱਤਰ ਪ੍ਰੇਰਕ