ਹਰਦੇਵ ਸਿੰਘ ਉੱਭਾ ਬਣੇ ਰੋਟਰੀ ਕਲੱਬ ਦੇ ਪ੍ਰਧਾਨ
ਮਾਨਸਾ: ਰੋਟਰੀ ਕਲੱਬ ਮਾਨਸਾ ਦੇ ਤਾਜਪੋਸ਼ੀ ਸਮਾਰੋਹ ਵਿੱਚ ਕਲੱਬ ਪ੍ਰਧਾਨ ਹਰਦੇਵ ਸਿੰਘ ਉੱਭਾ ਦੇ ਸਿਰ ਪ੍ਰਧਾਨਗੀ ਦਾ ਤਾਜ ਸਜਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਜ਼ਿਲ੍ਹਾ ਗਵਰਨਰ ਪ੍ਰਵੀਨ ਜਿੰਦਲ ਨੇ ਪ੍ਰਧਾਨ ਹਰਦੇਵ ਉੱਭਾ ਅਤੇ ਉਨ੍ਹਾਂ ਦੀ ਟੀਮ ਨੂੰ ਸਹੁੰ ਚੁਕਾਈ। ਰੋਟਰੀ ਕਲੱਬ ਮਾਨਸਾ ਦੇ 50 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਕਲੱਬ ਦੇ ਚਾਰਟਰਡ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੀਨੀਅਰ ਚਾਰਟਰਡ ਮੈਂਬਰ ਪ੍ਰੋ. ਸੁਖਦੇਵ ਸਿੰਘ ਨੇ ਕੇਕ ਕੱਟਣ ਦੀ ਰਸਮ ਅਦਾ ਕੀਤੀ। ਸਾਬਕਾ ਪ੍ਰਧਾਨ ਨਰੇਸ਼ ਬਾਂਸਲ ਨੇ ਆਪਣੇ ਦੋ ਸਾਲਾ ਦੀ ਰਿਪੋਰਟ ਪੇਸ਼ ਕੀਤੀ। -ਪੱਤਰ ਪ੍ਰੇਰਕ
ਕੈਪਸ਼ਨ: ਨਵੇਂ ਪ੍ਰਧਾਨ ਹਰਦੇਵ ਸਿੰਘ ਉਭਾ ਦੀ ਤਾਜਪੋਸ਼ੀ ਕਰਦੇ ਹੋਏ ਕਲੱਬ ਮੈਂਬਰ।