ਮਹਿੰਦਰ ਸਿੰਘ ਰੱਤੀਆਂ
ਮੋਗਾ, 25 ਅਪਰੈਲ
ਧਰਮਕੋਟ ਸਬ ਡਿਵੀਜ਼ਨ ਅਧੀਨ ਪਿੰਡ ਨੂਰਪੁਰ ਹਕੀਮਾਂ ਦੇ ਬੱਸ ਅੱਡੇ ਕੋਲੋਂ ਖੇਤ ਵਿੱਚੋਂ ਇਕ ਪੁਰਾਣਾ ਜੰਗਾਲ ਲੱਗਾ ਹੈਂਡ ਗ੍ਰਨੇਡ ਮਿਲਿਆ ਹੈ। ਡੀਐੱਸਪੀ ਧਰਮਕੋਟ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਇਹ ਗ੍ਰਨੇਡ ਨੂੰ ਨਸ਼ਟ ਕਰਨ ਲਈ ਡਿਫਿਊਜ਼ ਕਰਨ ਵਾਲੀਆਂ ਵਿੋਸੇਸ਼ ਟੀਮਾਂ ਅਤੇ ਫਾਰਸੈਂਕ ਮਾਹਿਰਾਂ ਨੂੰ ਸੱਦਿਆ ਗਿਆ ਹੈ। ਡਾਗ ਸਕੁਐਡ ਟੀਮ ਵੀ ਮੌਕੇ ’ਤੇ ਪਹੁੰਚ ਗਈ ਹੈ।