ਪਰਸ਼ੋਤਮ ਬੱਲੀ
ਬਰਨਾਲਾ, 26 ਜੂਨ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾਈ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਬਰਨਾਲਾ ਕੇਵਲ ਸਿੰਘ ਢਿੱਲੋਂ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਨਗਰ ਸੁਧਾਰ ਟਰੱਸਟ ਚੇਅਰਮੈਨ ਮੱਖਣ ਸ਼ਰਮਾ ਦੀ ਅਗਵਾਈ ਹੇਠ ਸਥਾਨਕ ਸ਼ਹੀਦ ਭਗਤ ਸਿੰਘ ਚੌਕ ਵਿੱਚ ਚੀਨੀ ਸਰਹੱਦ ’ਤੇ ਗਲਵਾਨ ਘਾਟੀ ਵਿੱਚ ਪਿਛਲੇ ਦਿਨੀਂ ਸ਼ਹੀਦ ਹੋਏ ਭਾਰਤੀ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਕੌਮੀ ਝੰਡੇ ਨੂੰ ਨਾਲ ਰੱਖ ਕੇ ਮੋਮਬੱਤੀਆਂ ਅਤੇ ਦੀਵੇ ਜਲਾਏ ਗਏ। ਕਾਂਗਰਸੀ ਆਗੂਆਂ ਨੇ ਕੇਂਦਰੀ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਭਾਰਤੀ ਸਰਹੱਦ ’ਤੇ ਚੀਨੀ ਘੁਸਪੈਠ ਸੰਬੰਧੀ ਦੇਸ਼ ਨੂੰ ਗੁੰਮਰਾਹ ਕੀਤਾ ਅਤੇ ਮਾੜੀ ਕਾਰਗੁਜ਼ਾਰੀ ਕਰਕੇ ਭਾਰਤੀ ਫੌਜੀ ਜਵਾਨਾਂ ਨੂੰ ਸ਼ਹਾਦਤ ਦੇਣੀ ਪਈ। ਇਸ ਮੌਕੇ ਮੱਖਣ ਸ਼ਰਮਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਬਰਨਾਲਾ, ਹਰਵਿੰਦਰ ਚਹਿਲ, ਹੈਪੀ ਢਿੱਲੋਂ, ਹਰਦੀਪ ਜਾਗਲ, ਜਸਪਾਲ ਸਿੰਘ ਗਾਂਧੀ ਜਾਗਲ, ਭੁਪਿੰਦਰ ਸਿੰਘ ਝਲੂਰ, ਮਹੇਸ਼ ਕੁਮਾਰ ਲੋਟਾ, ਡਿੰਪਲ ਉੱਪਲੀ, ਸੁੱਖਜੀਤ ਕੌਰ ਸੁੱਖੀ, ਸੁਰਿੰਦਰ ਕੌਰ ਬਾਲੀਆ, ਹਰਵਿੰਦਰ ਕੌਰ, ਬਿਮਲਾ ਧਾਰਨੀ, ਸ਼ਤੀਸ ਜੱਜ, ਜਸਮੇਲ ਸਿੰਘ ਡੇਅਰੀ ਵਾਲੇ, ਮੁਹਿੰਦਰ ਪਾਲ ਸਿੰਘ ਪੱਖੋਂ ਹਾਜ਼ਰ ਸਨ।
ਫਾਜ਼ਿਲਕਾ (ਪਰਮਜੀਤ ਸਿੰਘ); ਗਲਵਾਨ ਘਾਟੀ ਵਿੱਚ ਸ਼ਹੀਦ ਹੋਏ ਫ਼ੌਜੀਆਂ ਨੂੰ ਆਸਫ਼ਵਾਲਾ ਸ਼ਹੀਦੀ ਸਮਾਰਕ ’ਤੇ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰੰਜਮ ਕਾਮਰਾ, ਡਾ. ਅਜੇ ਗਰੋਵਰ, ਵਿਜੈ ਸੱਭਰਵਾਲ, ਡਾ. ਕੇ.ਕੇ. ਸੇਠੀ, ਦੀਪਾ ਨਰੂਲਾ, ਖ਼ੁਸ਼ਹਾਲ ਸਿੰਘ ਗਾਗਨਕੇ, ਕ੍ਰਿਸ਼ਨ ਕਾਠਗੜ੍ਹ, ਹੈਪੀ ਕੰਬੋਜ਼, ਜਗਤਾਰ ਸਿੰਘ, ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਤਜਿੰਦਰ ਕਾਲੜਾ, ਉਪ ਪ੍ਰਧਾਨ ਕੈਂਡੀ ਸ਼ਰਮਾ, ਗੋਲਡੀ ਸ਼ਰਮਾ, ਅਮਨ ਕਵਾਤੜਾ, ਰਾਜ ਕੁਮਾਰ, ਪ੍ਰਦੀਪ ਬਾਜਵਾ, ਕਰਨ ਕਾਮਰਾ, ਰਾਜੇਸ਼ ਗਰੋਵਰ, ਛਿੰਦਾ ਸਿੰਘ ਬੱਖੂ ਸ਼ਾਹ, ਕਰਨ ਫੁਟੇਲਾ, ਅੰਮ੍ਰਿਤਪਾਲ ਸਿੰਘ, ਪ੍ਰਿੰਸ ਖੇੜਾ, ਡਾ. ਜਸਵੰਤ ਸਿੰਘ, ਸਮਰਾਟ ਕੰਬੋਜ, ਮਨਦੀਪ ਸਿੰਘ, ਸ਼ੇਰ ਸਿੰਘ, ਅਭੀ, ਲੱਕੀ, ਸੌਰਵ ਕਾਮਰਾ, ਦੀਪ ਓਡੀਆਂ ਹਾਜ਼ਰ ਸਨ।
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਆਲ ਇੰਡੀਆਂ ਕਾਂਗਰਸ ਕਮੇਟੀ ਦੇ ਸੱਦੇ ’ਤੇ ਅੱਜ ਕਾਲਾਂਵਾਲੀ ਦੇ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਹਲਕਾ ਵਿਧਾਇਕ ਸੀਸ਼ਪਾਲ ਕੇਹਰਵਾਲਾ ਨੇ ਆਪਣੇ ਸਮਰਥਕਾਂ ਸਮੇਤ ਭਾਰਤ ਦੇ 20 ਸ਼ਹੀਦ ਫੌਜ਼ੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼ਹੀਦਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਗਿਆ। ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਇਹ ਸੰਖੇਪ ਸਮਾਗਮ ਕੀਤਾ ਗਿਆ। ਇਸ ਮੌਕੇ ਕਾਂਗਰਸੀ ਆਗੂ ਸੰਤ ਸ਼ਿਵਾਨੰਦ ਕੇਵਲ, ਤਿਲੋਕਵਾਲਾ ਦੇ ਸਰਪੰਚ ਸਤਿੰਦਰਜੀਤ ਸੋਨੀ, ਰਾਜਕੁਮਾਰ ਬਾਂਸਲ, ਓਮ ਪ੍ਰਕਾਸ਼ ਲੁਹਾਣੀ, ਵਿਜੈ ਕੁਮਾਰ ਧਰਮਪੁਰਾ, ਨਿਤਿਨ ਗਰਗ ਅਤੇ ਜਗਤਾਰ ਸਿੰਘ ਸਰਪੰਚ ਹਾਜ਼ਰ ਸਨ।
ਕੋਟਕਪੂਰਾ (ਟਨਸ): ਸ਼ਹੀਦ ਫ਼ੌਜੀਆਂ ਨੂੰ ਸਮਰਪਿਤ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਵੱਲੋਂ ਪ੍ਰਧਾਨ ਅਜੈਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਸਥਾਨਕ ਸ਼ਹੀਦ ਭਗਤ ਸਿੰਘ ਚੌਕ ਤੋਂ ਇਕ ਰੈਲੀ ਕੱਢੀ ਗਈ। ਇਹ ਰੈਲੀ ਸ਼ਹਿਰ ਦੇ ਗਲੀ-ਮੁਹੱਲਿਆਂ ਅਤੇ ਬਜ਼ਾਰਾਂ ’ਚ ਹੁੰਦੀ ਹੋਈ ਬੱਤੀਆਂ ਵਾਲਾ ਚੌਕ ਕੋਟਕਪੂਰਾ ਵਿੱਚ ਜਾ ਕੇ ਸਮਾਪਤ ਹੋਈ। ਰੈਲੀ ਨੂੰ ਅਜੈਪਾਲ ਸਿੰਘ ਸੰਧੂ, ਵਰਿੰਦਰ ਸ਼੍ਰੀਮਾਨ, ਕੁੱਕੀ ਚੋਪੜਾ ਨੇ ਸੰਬੋਧਨ ਕੀਤਾ।