ਮਾਨਸਾ (ਪੱਤਰ ਪੇ੍ਰਕ): ਮਾਨਸਾ ਪੁਲੀਸ ਨੇ ਧੋਖਾਧੜੀ ਦੇ ਮੁਕੱਦਮੇ ਵਿੱਚ 5 ਸਾਲ ਤੋਂ ਭਗੌੜਾ ਚੱਲ ਰਹੇ 2 ਜਣਿਆਂ (ਪਤੀ-ਪਤਨੀ) ਨੂੰ ਕਾਬੂ ਕੀਤਾ ਹੈ।ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਮੁਕੱਦਮਾ ਨੰ:71, ਅਧੀਨ ਧਾਰਾ 420, 120-ਬੀ. ਹਿੰ:ਦੰ: ਤਹਿਤ ਕਰਮ ਸਿੰੰਘ ਅਤੇ ਨਾਜੀਆ ਵਾਸੀ ਪਟਿਆਲਾ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਨੋਂ ਜਣੇ ਆਪਣੀ ਗਿ੍ਫ਼ਤਾਰੀ ਤੋਂ ਬਚਣ ਲਈ ਆਪਣਾ ਟਿਕਾਣਾ ਬਦਲ-ਬਦਲ ਕੇ ਰਹਿ ਰਹੇ ਸਨ ਅਤੇ ਪਲੀਸ ਨੇ ਟਿਕਾਣਾ ਟਰੇਸ ਕਰਕੇ ਇਨ੍ਹਾਂ ਨੂੰ ਐਲਪਾਈਨ ਕਲੋਨੀ ਖਰੜ ਤੋਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਕਤ ਜੋੜੇ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।