ਬੁਢਲਾਡਾ: ਸ਼ਹਿਰ ਦੀ ਰੇਲਵੇ ਰੋਡ ’ਤੇ ਸਥਿਤ ਪਿਛਲੇ ਲੰਬੇ ਸਮੇਂ ਤੋਂ ਅਣਗੌਲਿਆ ਪਿਆ ਫੁਹਾਰਾ ਚੌਕ ਹੁਣ ਦੋ ਹਫ਼ਤਿਆਂ ਵਿੱਚ ਫੁਹਾਰਾਂ ਛੱਡਣ ਲੱਗੇਗਾ।1994ਵੇਂ ਵਿੱਚ ਇੱਥੋਂ ਦੇ ਸਰਬ ਹਿੱਤਕਾਰੀ ਵਿੱਦਿਆ ਮੰਦਿਰ ਦੇ ਚਾਰ ਛੋਟੇ ਬੱਚੇ, ਦੋ ਅਧਿਆਪਕਾਵਾਂ ਅਤੇ ਇੱਕ ਬੱਸ ਡਰਾਈਵਰ ਸੜਕ ਹਾਦਸੇ ਵਿੱਚ ਰੱਬ ਨੂੰ ਪਿਆਰੇ ਹੋ ਗਏ ਸਨ। ਮ੍ਰਿਤਕਾਂ ਦੀ ਯਾਦ ਹਿੱਤ ਇਹ ਫੁਹਾਰਾ ਬਣਾਇਆ ਗਿਆ ਸੀ। ਨਗਰ ਕੌਂਸਲ ਵੱਲੋਂ ਇਸ ਫੁਹਾਰੇ ਨੂੰ ਨਿਰੰਤਰ ਚਾਲੂ ਰੱਖਣ ਲਈ ਅਤੇ ਇਸ ਦੀ ਖੂਬਸੂਰਤੀ ਵਧਾਉਣ ਲਈ ਕੋਈ ਸੁਚਾਰੂ ਕਦਮ ਨਹੀਂ ਚੁੱਕੇ ਗਏ। ਹੁਣ ਇਸ ਫੁਹਾਰੇ ਦੀ ਚਮਕ-ਦਮਕ ਵਧਾਉਣ ਲਈ ਸਮਾਜਿਕ ਸੰਸਥਾ ਮਾਤਾ ਗੁਜਰੀ ਭਲਾਈ ਕੇਂਦਰ ਵੱਲੋਂ ਇਸ ਫੁਹਾਰੇ ਦੀ ਸਾਰ ਲਈ ਜਾ ਰਹੀ ਹੈ। ਸੰਸਥਾ ਦੇ ਸੰਚਾਲਕ ਮਾਸਟਰ ਕੁਲਵੰਤ ਸਿੰਘ, ਅਮਨਪ੍ਰੀਤ ਸਿੰਘ ਅਨੇਜਾ ਨੇ ਦੱਸਿਆ ਕਿ ਇਸ ਫੁਹਾਰੇ ਨੂੰ ਸੁੰਦਰ ਅਤੇ ਸੁਚਾਰੂ ਬਣਾਉਣ ਹਿੱਤ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
-ਪੱੱਤਰ ਪ੍ਰੇੇਰਕ