ਫ਼ਿਰੋਜ਼ਪੁਰ: ਇੱਥੋਂ ਦੀ ਕੇਂਦਰੀ ਜੇਲ੍ਹ ਦੇ ਅੰਦਰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸੁੱਟਿਆ ਪੈਕੇਟ ਬਰਾਮਦ ਹੋਇਆ ਹੈ, ਜਿਸ ਵਿੱਚੋਂ ਪੰਜ ਮੋਬਾਈਲ, ਦੋ ਸਿਗਰਟਾਂ ਦੀਆਂ ਡੱਬੀਆਂ ਅਤੇ ਦਸ ਤੰਬਾਕੂ ਦੀਆਂ ਪੁੜੀਆਂ ਬਰਾਮਦ ਹੋਈਆਂ ਹਨ। ਜੇਲ੍ਹ ਅਧਿਕਾਰੀ ਇਸ ਬਾਰੇ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਘਟਨਾ ਅੱਜ ਸਵੇਰ ਦੀ ਹੈ। ਜੇਲ੍ਹ ਅੰਦਰ ਡਿਊਟੀ ਦੇ ਰਹੇ ਪੈਸਕੋ ਕਰਮਚਰੀ ਹੰਸ ਰਾਜ ਨੂੰ ਇਹ ਪੈਕੇਟ ਟਾਵਰ ਨੰਬਰ ਤਿੰਨ ਅਤੇ ਚਾਰ ਦੇ ਦਰਮਿਆਨ ਡਿੱਗਿਆ ਮਿਲਿਆ ਤਾਂ ਉਸ ਨੇ ਜੇਲ੍ਹ ਅਧਿਕਾਰੀਆਂ ਨੂੰ ਸੂਚਿਤ ਕੀਤਾ।
-ਨਿੱਜੀ ਪੱਤਰ ਪ੍ਰੇਰਕ