ਸ੍ਰੀ ਮੁਕਤਸਰ ਸਾਹਿਬ: ਡੇਰਾ ਭਾਈ ਮਸਤਾਨ ਸਿੰਘ ਸਕੂਲ ਦੇ ਪ੍ਰਥਮ ਬਾਂਸਲ ਨੇ ਕੌਮੀ ਪ੍ਰਤਿਭਾ ਖੋਜ ਪ੍ਰੀਖਿਆ ਦਾ ਪਹਿਲਾ ਭਾਗ ਸਫਲਤਾ ਪੂਰਵਕ ਪਾਰ ਕਰ ਲਿਆ ਹੈ ਜਿਸ ਕਰਕੇ ਸਕੂਲ ਕਮੇਟੀ ਨੇ ਭਵਿੱਖ ’ਚ ਹੋਰ ਬੁਲੰਦੀਆਂ ਛੋਹਣ ਦੀ ਦੁਆ ਕੀਤੀ ਹੈ। ਇਸ ਮੌਕੇ ਸਕੂਲ ਪ੍ਰਬੰਧਕ ਮਹੰਤ ਕਸ਼ਮੀਰ ਸਿੰਘ ਅਤੇ ਪ੍ਰਿੰਸੀਪਲ ਮੁਨੀਸ਼ ਚੌਪੜਾ ਨੇ ਦੱਸਿਆ ਕਿ ਇਹ ਪ੍ਰੀਖਿਆ ਸਫਲ ਕਰਨ ਵਾਲਾ ਪ੍ਰਥਮ ਬਾਂਸਲ ਜੋ ਡੇਰਾ ਭਾਈ ਮਸਤਾਨ ਸਿੰਘ ਸਕੂਲ ਦਾ ਵਿਦਿਆਰਥੀ ਹੈ, ਜ਼ਿਲ੍ਹੇ ਵਿੱਚੋਂ ਇੱਕੋ ਇਕ ਵਿਦਿਆਰਥੀ ਹੈ ਜਿਸਨੇ ਇਹ ਸਫਲਤਾ ਪਾਰ ਕੀਤੀ ਹੈ। ਇਸ ਸਫਲਤਾ ਲਈ ਸਕੂਲ ਕਮੇਟੀ ਵੱਲੋਂ ਪ੍ਰਥਮ ਨੂੰ 10 ਹਜ਼ਾਰ ਰੁਪਏ ਵਜ਼ੀਫਾ ਰਾਸ਼ੀ ਵੀ ਦਿੱਤੀ ਗਈ। -ਨਿੱਜੀ ਪੱਤਰ ਪ੍ਰੇਰਕ