ਪੱਤਰ ਪ੍ਰੇਰਕ
ਸ਼ਹਿਣਾ, 30 ਅਕਤੂਬਰ
ਕਸਬਾ ਸ਼ਹਿਣਾ ਇਲਾਕੇ ’ਚ ਡੀ.ਏ.ਪੀ. ਖਾਦ ਦੀ ਕਿੱਲਤ ਪਾਈ ਜਾ ਰਹੀ ਹੈ। ਸਹਿਕਾਰੀ ਸਭਾ ਅਤੇ ਪ੍ਰਾਈਵੇਟ ਦੁਕਾਨਾਂ ’ਤੇ ਡੀ.ਏ.ਪੀ. ਦੀ ਸਪਲਾਈ ਭਾਵੇਂ ਹੋਈ ਪ੍ਰੰਤੂ ਡੀ.ਏ.ਪੀ. ਦੀ ਮੰਗ ਵੱਧ ਹੈ। ਸਹਿਕਾਰੀ ਸਭਾ ਕੋਲ ਵੀ ਖਾਦ ਦੀ ਘਾਟ ਹੈ। ਕਿਸਾਨਾਂ ਨੂੰ ਖਾਦ ਦੀ ਲੋੜ ਪੂਰੀ ਕਰਨ ਲਈ ਦੂਸਰੇ ਸ਼ਹਿਰਾਂ, ਰਾਜਾਂ ਤੋਂ ਮਹਿੰਗੇ ਭਾਅ ’ਤੇ ਡੀ.ਏ.ਪੀ. ਖਰੀਦਣ ਲਈ ਜਾਣਾ ਪੈ ਰਿਹਾ ਹੈ। ਕਣਕ ਦੀ ਬਿਜਾਈ ਲਈ ਡੀ.ਏ.ਪੀ. ਖਾਦ ਦੀ ਲੋੜ ਹੁੰਦੀ ਹੈ ਅਤੇ ਕਿਸਾਨ ਨੇ 15 ਦਿਨਾਂ ’ਚ ਬਿਜਾਈ ਮੁਕੰਮਲ ਕਰਨੀ ਹੈ ਜਿਸ ਕਾਰਨ ਖਾਸੀ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਸਮੱਸਿਆ ਹੱਲ ਕਰਨ ਦੀ ਮੰਗ ਕੀਤੀ।