ਪੱਤਰ ਪ੍ਰੇਰਕ
ਜੈਤੋ, 12 ਜੂਨ
ਯੂਨੀਵਰਸਿਟੀ ਕਾਲਜ ਵਿੱਚ ਸਾਇੰਸ ਵਿੰਗ ਦੇ ਜੂਨੀਅਰ ਵਿਦਿਆਰਥੀਆਂ ਨੇ ਬੀਐੱਸਸੀ ਫਾਈਨਲ (ਨਾਨ-ਮੈਡੀਕਲ, ਮੈਡੀਕਲ ਤੇ ਐਗਰੀਕਲਚਰ) ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਗਮ ‘ਲਮਹਾ-ਏ-ਰੁਖ਼ਸਤ’ ਕਰਵਾਇਆ। ਸਮਾਗਮ ਦੌਰਾਨ ਪਹੁੰਚੇ ਸੀਨੀਅਰ ਵਿਦਿਆਰਥੀਆਂ ਦਾ ਸੁਆਗਤ ਕੀਤਾ ਗਿਆ।
ਇਸ ਮੌਕੇ ਪਾਰਟੀ ਦਾ ਆਗਾਜ਼ ਮੁੱਖ ਮਹਿਮਾਨ ਕਾਲਜ ਇੰਚਾਰਜ ਪ੍ਰੋਫੈਸਰ ਡਾ. ਪਰਮਿੰਦਰ ਸਿੰਘ ਦੇ ਪ੍ਰੇਰਨਾਦਾਇਕ ਸ਼ਬਦਾਂ ਨਾਲ ਹੋਇਆ। ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਰਾਹੀਂ ਸਾਰਿਆਂ ਦਾ ਮਨੋਰੰਜਨ ਕੀਤਾ। ਸੀਨੀਅਰ ਵਿਦਿਆਰਥੀਆਂ ਨੇ ਕਾਲਜ ਅਤੇ ਅਧਿਆਪਕਾਂ ਲਈ ਆਪਣੇ ਪਿਆਰ ਅਤੇ ਭਾਵਨਾਵਾਂ ਨੂੰ ਸ਼ਾਇਰੀ, ਕਵਿਤਾਵਾਂ ਅਤੇ ਕੰਪਲੀਮੈਂਟਸ ਰਾਹੀਂ ਜ਼ਾਹਰ ਕੀਤਾ। ਵਿਦਿਆਰਥੀਆਂ ਦੀਆਂ ਖੂਬੀਆਂ ਅਤੇ ਯੋਗਤਾਵਾਂ ਦੇ ਆਧਾਰ ’ਤੇ ਕਈ ਇਨਾਮ ਵੀ ਦਿੱਤੇ ਗਏ। ‘ਮਿਸਟਰ ਫੇਅਰਵੈੱਲ’ ਅਤੇ ‘ਮਿਸ ਫੇਅਰਵੈੱਲ’ ਦਾ ਖਿਤਾਬ ਕ੍ਰਮਵਾਰ ਆਕਾਸ਼ਦੀਪ ਤੇ ਅੰਕਿਤਾ ਨੂੰ ਮਿਲਿਆ। ‘ਮਿਸਟਰ ਹੈਂਡਸਮ’ ਮਨਜੀਤ ਨੂੰ ਐਲਾਨਿਆ ਗਿਆ ਅਤੇ ਪ੍ਰਿੰਸਪ੍ਰੀਤ ਕੌਰ ਨੂੰ ‘ਮਿਸ ਪ੍ਰਿਟੀ’ ਦਾ ਐਵਾਰਡ ਮਿਲਿਆ। ਇਸ ਦੇ ਨਾਲ ਹੀ ‘ਮਿਸਟਰ ਹਰਫਨਮੌਲਾ’ ਅਤੇ ‘ਮਿਸ ਚਾਰਮਿੰਗ’ ਲਈ ਕ੍ਰਮਵਾਰ ਕੁਲਵਿੰਦਰ ਸਿੰਘ ਅਤੇ ਸੁਮਨ ਨੂੰ ਚੁਣਿਆ ਗਿਆ।