ਕੌਂਸਲਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਹਲਕਾ ਇੰਚਾਰਜ ਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ

ਕੌਂਸਲਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਹਲਕਾ ਇੰਚਾਰਜ ਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ

ਥਾਣੇ ਵਿੱਚ ਪੁਲੀਸ ਨਾਲ ਬਹਿਸਦੇ ਹੋਏ ਕੌਂਸਲਰ ਦੇ ਪਰਿਵਾਰਕ ਮੈਂਬਰ।

ਜਗਤਾਰ ਅਣਜਾਣ

ਮੌੜ ਮੰਡੀ, 12 ਅਪਰੈਲ

ਵਾਰਡ 8 ਦੇ ਕੌਂਸਲਰ ਰਘਵੀਰ ਚੰਦ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਾਏ ਗਏ ਕੌਂਸਲਰ ਨੂੰ ਬੰਦੀ ਬਣਾਉਣ ਦੇ ਦੋਸ਼ ਦੇ ਮਾਮਲੇ ਨੇ ਉਸ ਵਕਤ  ਨਵਾਂ ਮੋੜ ਲੈ ਲਿਆ ਜਦੋਂ ਪੁਲੀਸ ਕੌਂਸਲਰ ਦੇ ਬੱਚਿਆਂ ਨੂੰ ਲੈਣ ਉਸ ਦੇ ਘਰ ਪੁੱਜ ਗਈ। ਜਾਣਕਾਰੀ ਅਨੁਸਾਰ ਜਦੋਂ ਪੁਲੀਸ ਪਾਰਟੀ ਕੌਂਸਲਰ ਦੇ ਘਰ ਗਈ ਤਾਂ ਪੁਲੀਸ ਨੂੰ ਦੇਖ ਕੇ ਕੌਂਸਲਰ ਦੀ ਬਜ਼ੁਰਗ ਮਾਤਾ ਬੇਹੋਸ਼ ਹੋ ਗਈ ਜਿਸ ਕਾਰਨ ਪੁਲੀਸ ਨੂੰ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ।

 ਇਸ ਮੌਕੇ ਹਾਜ਼ਰ ਕੌਂਸਲਰ ਦੇ ਪਰਿਵਾਰਕ ਮੈਂਬਰ ਕੋਮਲ ਅਤੇ ਕ੍ਰਿਸ਼ਨਾ ਦੇਵੀ ਨੇ ਹਲਕਾ ਸੇਵਾਦਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਕੌਂਸਲਰ ਰਘਵੀਰ ਚੰਦ ਨੂੰ ਹਲਕਾ ਇੰਚਾਰਜ ਨੇ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਉਸ ਦੀ ਪਤਨੀ ਸੁਨੀਤਾ ਦੇਵੀ ਨੇ ਇਸ ਮਾਮਲੇ ਸਬੰਧੀ ਥਾਣਾ ਮੌੜ ਨੂੰ ਸ਼ਿਕਾਇਤ ਕੀਤੀ ਤਾਂ ਉਹ ਕਾਰਵਾਈ ਕਰਨ ਦੀ ਬਜਾਏ ਕਥਿਤ ਤੌਰ ’ਤੇ ਸੁਨੀਤਾ ਦੇਵੀ ਨੂੰ ਵੀ ਇੰਚਾਰਜ ਦੀ ਕੋਠੀ ਲੈ ਗਏ, ਜਿੱਥੇ ਉਸ ਨੂੰ ਰਘਵੀਰ ਚੰਦ ਦੇ ਨਾਲ ਬੰਦੀ ਬਣਾ ਲਿਆ ਗਿਆ। ਉਨ੍ਹਾਂ ਕਿਹਾ ਕਿ ਪਿੱਛੇ ਕੌਂਸਲਰ ਦੀਆਂ ਲੜਕੀਆਂ ਦਾ ਬੁਰਾ ਹਾਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਉਕਤ ਸਿਆਸੀ ਲੀਡਰ ਨੂੰ ਪਤਾ ਲੱਗਿਆ ਕਿ ਮੁਹੱਲਾ ਵਾਸੀਆਂ ਸਮੇਤ ਬੱਚੇ ਥਾਣੇ ਸ਼ਿਕਾਇਤ ਕਰਨ ਜਾ ਰਹੇ ਹਨ ਤਾਂ ਸੱਤਾਧਾਰੀ ਧਿਰ ਨੇ ਬੱਚਿਆਂ ਨੂੰ ਚੁੱਕਣ ਲਈ ਉਨ੍ਹਾਂ ਦੇ ਘਰ ਹੀ ਪੁਲੀਸ ਭੇਜ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ ਪੁਲੀਸ ਅਧਿਕਾਰੀ ਘਰ ਆਏ ਤਾਂ ਰਘਵੀਰ ਚੰਦ ਦੀ ਮਾਤਾ ਘਬਰਾ ਗਈ ਕਿ ਉਹ ਨੂੰਹ ਪੁੱਤ ਵਾਂਗ ਕਿਤੇ ਉਸਦੇ ਪੋਤੇ ਪੋਤੀਆਂ ਨੂੰ ਵੀ ਨਾ ਲੈ ਕੇ ਚਲੇ ਲੈਣ। ਉਨ੍ਹਾਂ ਦੱਸਿਆ ਕਿ ਘਬਰਾਹਟ ਕਾਰਨ ਉਹ ਬੇਹੋਸ਼ ਹੋ ਗਈ। ਇਸ ਦੌਰਾਨ ਗੁੱਸੇ ’ਚ ਆਏ ਪਰਿਵਾਰਕ ਮੈਂਬਰ ਕੌਂਸਲਰ ਦੀ ਮਾਤਾ ਨੂੰ ਬੇਹੋਸ਼ੀ ਦੀ ਹਾਲਤ ’ਚ ਥਾਣਾ ਮੌੜ ਲੈ ਆਏ। ਜਦੋਂ ਲੋਕ ਬਜ਼ੁਰਗ ਔਰਤ ਨੂੰ ਥਾਣਾ ਮੁਖੀ ਦੇ ਦਫ਼ਤਰ ਅੱਗੇ ਰੱਖਣ ਲੱਗੇ ਤਾਂ ਥਾਣਾ ਮੁਖੀ ਸਮੇਤ ਪੁਲੀਸ ਟੀਮ ਨਾਲ ਮੁਹੱਲਾ ਵਾਸੀਆਂ ਦੀ ਬਹਿਸ ਹੋ ਗਈ।  ਹਾਲਾਂਕਿ ਪੁਲੀਸ ਬਜ਼ੁਰਗ ਔਰਤ ਨੂੰ ਚੁਕਾਉਣ ’ਚ ਤਾਂ ਸਫ਼ਲ ਹੋ ਗਈ, ਪਰ ਇਸ ਸਮੇਂ ਪਰਿਵਾਰਕ ਮੈਂਬਰਾਂ ਅਤੇ ਮੁਹੱਲਾ ਵਾਸੀਆਂ ਨੇ ਪੁਲੀਸ ਪਾਰਟੀ ਨਾਲ ਭਖਵੀਂ ਬਹਿਸ ਕੀਤੀ ਤੇ ਪੁਲੀਸ ਨੂੰ ਲੋਕਾਂ ਦੀਆਂ ਖਰੀਆਂ ਖਰੀਆਂ ਗੱਲਾਂ ਦਾ ਸਾਹਮਣਾ ਕਰਨਾ ਪਿਆ।ਥਾਣਾ ਮੁਖੀ ਬਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੌਂਸਲਰ ਰਘੁਵੀਰ ਚੰਦ ਦੇ ਘਰ ਅੱਗੇ ਕੋਈ ਗੜਬੜ ਹੋ ਰਹੀ ਹੈ ਤਾਂ ਪੁਲੀਸ ਪਾਰਟੀ ਉੱਥੇ ਮੌਕਾ ਦੇਖਣ ਗਈ ਸੀ। ਉਨ੍ਹਾਂ ਕਿਹਾ ਕਿ ਜਾਣਬੁੱਝ ਕੇ  ਕੁਝ ਵਿਅਕਤੀਆਂ ਵੱਲੋਂ ਹੰਗਾਮਾ ਕੀਤਾ ਗਿਆ ਹੈ।

ਕਿਸੇ ਕੌਂਸਲਰ ਨੂੰ ਬੰਦੀ ਨਹੀਂ ਬਣਾਇਆ: ਹਲਕਾ ਇੰਚਾਰਜ 

ਇਸ ਸਬੰਧੀ ਕਾਂਗਰਸ ਦੀ ਹਲਕਾ ਇੰਚਾਰਜ ਡਾ. ਮੰਜੂ ਬਾਂਸਲ ਨੇ ਕਿਹਾ ਕਿ ਉਨ੍ਹਾਂ ਕਿਸੇ ਵੀ ਕੌਂਸਲਰ ਨੂੰ ਬੰਦੀ ਨਹੀਂ ਬਣਾਇਆ ਅਤੇ ਸਾਰੇ ਹੀ ਕੌਂਸਲਰ ਇੱਥੇ ਹੀ ਘੁੰਮਦੇ ਫਿਰਦੇ ਹਨ। ਵਿਰੋਧੀ ਝੂਠੇ ਦੋਸ਼ ਲਾ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All