ਚਾਉਕੇ: ਪੇਂਡੂ ਸਾਹਿਤ ਸਭਾ ਰਜਿ. ਬਾਲਿਆਂਵਾਲੀ ਵੱਲੋਂ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬ੍ਰੇਰੀ ਵਿੱਚ ਪ੍ਰਵਾਸੀ ਲੇਖਕ ਦਰਸ਼ਨ ਸਿੰਘ ਢਿੱਲੋਂ (ਯੂਕੇ) ਦਾ ਰੂ-ਬ-ਰੂ ਅਤੇ ਸਨਮਾਨ ਤੇ ਪੁਸਤਕ ਰਿਲੀਜ਼ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪੱਤਰਕਾਰ ਤੇ ਲੇਖਕ ਬਲਵਿੰਦਰ ਸਿੰਘ ਭੁੱਲਰ ਦੀ ਪੁਸਤਕ ‘ਸ਼ਾਇਰ ਉਦਾਸ ਹੈ’ ਅਤੇ ਡਾ. ਬਲਜਿੰਦਰ ਤੇ ਡਾ. ਅਜੀਤਪਾਲ ਸਿੰਘ ਦੀ ਪੁਸਤਕ ਕੌਮਾਂਤਰੀ ‘ਭਾਰਤ ਦੀ ਜਾਤੀਪਾਤੀ ਵਿਵਸਥਾ ਦਾ ਵਿਗਿਆਨਿਕ ਵਿਸ਼ਲੇਸ਼ਣ’ ਅਤੇ ਵਿਅੰਗਕਾਰ ਮੰਗਤ ਕੁਲਜਿੰਦ (ਯੂਐੱਸਏ) ਦੀ ਪੁਸਤਕ ‘ਕਲੀਨ ਚਿੱਟ ਦੇ ਦਿਓ ਜੀ ਅਤੇ ‘ਚਰਚਾ ਕੌਮਾਂਤਰੀ’ ਮੈਗਜ਼ੀਨ ਲੋਕ ਰਿਲੀਜ਼ ਕੀਤੀਆਂ ਗਈਆਂ। ਇਸ ਮੌਕੇ ਪ੍ਰਧਾਨਗੀ ਮੰਡਲ ’ਚ ਜਗਮੇਲ ਸਿੰਘ ਜਠੌਲ ਸਲਾਹਕਾਰ, ਸੁਰਿੰਦਰਪ੍ਰੀਤ ਘਣੀਆ ਪ੍ਰਧਾਨ ਸਾਹਿਤ ਸਿਰਜਣਾ ਮੰਚ ਬਠਿੰਡਾ, ਗੁਰਦੇਵ ਸਿੰਘ ਖੋਖਰ ਸਰਪ੍ਰਸਤ ਪੰਜਾਬੀ ਸਾਹਿਤ ਸਭਾ ਬਠਿੰਡਾ, ਸਭਾ ਦੇ ਪ੍ਰਧਾਨ ਜੀਤ ਸਿੰਘ ਚਹਿਲ ਸ਼ਾਮਲ ਸਨ। -ਪੱਤਰ ਪ੍ਰੇਰਕ