ਜੋਗਿੰਦਰ ਸਿੰਘ ਮਾਨ
ਮਾਨਸਾ, 7 ਮਈ
ਮਾਨਸਾ ਪੁਲੀਸ ਨੇ ਬਲੈਕਮੇਲ ਕਰ ਕੇ ਪੈਸੇ ਠੱਗਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਂ ਪਾਸੋਂ 14500 ਰੁਪਏ ਅਤੇ ਮੋਬਾਈਲ ਫੋਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਐੱਸਐੱਸਪੀ ਗੌਰਵ ਤੂੂਰਾ ਨੇ ਦੱਸਿਆ ਕਿ ਪੁਲੀਸ ਵੱਲੋੋਂ ਇੱਕ ਗਰੋੋਹ ਨੂੰ ਕਾਬੂ ਕੀਤਾ ਗਿਆ ਹੈ, ਜੋੋ ਗਲਤ ਇਲਜ਼ਾਮ ਲਗਾ ਕੇ ਲੋਕਾਂ ਨੂੰ ਬਲੈਕਮੇਲ ਕਰਦਾ ਸੀ ਅਤੇ ਦਬਾਅ ਪਾ ਕੇ ਉਨ੍ਹਾਂ ਪਾਸੋੋਂ ਪੈਸੇ ਠੱਗਦਾ ਸੀ। ਉਨ੍ਹਾਂ ਦੱਸਿਆ ਕਿ ਮੁੱਦਈ ਲੀਲੂ ਖਾਂ ਵਾਸੀ ਜੋੋਗਾ ਨੇ ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਕੋਲ ਬਿਆਨ ਦਰਜ ਕਰਵਾਇਆ ਕਿ 29 ਅਪਰੈਲ ਨੂੰ ਮੁਲਜ਼ਮਾਂ ਨੇ ਬਣਾਈ ਸਕੀਮ ਮੁਤਾਬਕ ਉਸ ਨੂੰ ਆਪਣੇ ਘਰ ਸੱਦ ਲਿਆ ਅਤੇ ਬਦਨਾਮੀ ਦਾ ਡਰ ਦਿਖਾ ਕੇ ਉਸ ਨੂੰ ਬਲੈਕਮੇਲ ਕਰਨ ਲੱਗੇ। ਮੁਲਜ਼ਮਾਂ ਨੇ ਉਸ ਨਾਲ ਪੰਜ ਲੱਖ ਰੁਪਏ ਵਿੱਚ ਸੌਦਾ ਤੈਅ ਕਰ ਕੇ 50 ਹਜ਼ਾਰ ਰੁਪਏ ਨਗਦ ਲੈ ਲਏ ਅਤੇ ਬਾਕੀ ਰਹਿੰਦੇ ਪੈਸੇ ਵੀ ਜਲਦੀ ਦੇਣ ਲਈ ਦਬਾਅ ਪਾ ਰਹੇ ਸਨ।
ਉਨ੍ਹਾਂ ਕਿਹਾ ਕਿ ਮੁੱਦਈ ਦੇ ਬਿਆਨ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਸੱਤ ਜਣਿਆਂ ਮਨਪ੍ਰੀਤ ਕੌੌਰ ਉਰਫ ਮੁਸਕਾਨ ਵਾਸੀ ਫ਼ਤਹਿਪੁਰ ਹਾਲ ਆਬਾਦ ਮਾਨਸਾ ਖੁਰਦ, ਵੀਰਪਾਲ ਕੌੌਰ ਉਰਫ ਗਗਨ ਵਾਸੀ ਭਾਈਰੂਪਾ ਹਾਲ ਮਾਨਸਾ ਖੁਰਦ, ਸੁਨੀਤਾ ਵਾਸੀ ਕੋੋਟ ਦਾ ਟਿੱਬਾ ਮਾਨਸਾ, ਰਾਜ ਕੌੌਰ ਵਾਸੀ ਮਾਨਸਾ, ਕਮਲਜੀਤ ਸਿੰਘ ਵਾਸੀ ਬੱਛੋਆਣਾ ਹਾਲ ਆਬਾਦ ਮਾਨਸਾ ਖੁਰਦ, ਅਮਨਦੀਪ ਵਾਸੀ ਫ਼ਤਹਿਪੁਰ ਹਾਲ ਮਾਨਸਾ ਖੁਰਦ ਅਤੇ ਕਾਲੀ ਵਾਸੀ ਕੋੋਟ ਦਾ ਟਿੱਬਾ ਮਾਨਸਾ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸਿਟੀ-2 ਮਾਨਸਾ ਵਿੱਚ ਕੇਸ ਦਰਜ ਕਰ ਲਿਆ। ਐੱਸਐੱਸਪੀ ਨੇ ਦੱਸਿਆ ਕਿ ਕੇਸ ਦੀ ਜਾਂਚ ਮਗਰੋਂ ਪੁਲੀਸ ਨੇ ਛਾਪਾ ਮਾਰ ਕੇ ਚਾਰ ਮੁਲਜ਼ਮਾਂ ਮਨਪ੍ਰੀਤ ਕੌੌਰ, ਵੀਰਪਾਲ ਕੌੌਰ, ਕਮਲਜੀਤ ਸਿੰਘ ਅਤੇ ਅਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ 14,500/-ਰੁੁਪਏ ਅਤੇ ਇਕ ਮੋਬਾਈਲ ਫੋੋਨ ਬਰਾਮਦ ਕੀਤਾ। ਬਾਕੀ ਰਹਿੰਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।