ਜ਼ੀਰਾ: ਟਰੇਡ ਯੂਨੀਅਨ ਕੌਂਸਲ ਜ਼ੀਰਾ ਦੀ ਮੀਟਿੰਗ ਪ੍ਰਧਾਨ ਤਰਸੇਮ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਇੱਥੋਂ ਦੇ ਬੱਸ ਸਟੈਂਡ ਵਿੱਚ ਹੋਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਕੌਂਸਲ ਦੇ ਅਹੁਦੇਦਾਰਾਂ ਅਤੇ ਅਗਜ਼ੈਕਟਿਵ ਕਮੇਟੀ ਮੈਂਬਰਾਂ ਦੀ ਚੋਣ ਕੀਤੀ ਗਈ। ਚੋਣ ਵਿੱਚ ਤਰਸੇਮ ਸਿੰਘ ਬਰਾੜ ਨੂੰ ਪ੍ਰਧਾਨ, ਬਲਦੇਵ ਰਾਜ ਜਰਨਲ ਸਕੱਤਰ, ਹਰਨੇਕ ਸਿੰਘ ਖਜ਼ਾਨਚੀ , ਤਹਿਸੀਲਦਾਰ ਗੁਰਤੇਜ ਸਿੰਘ ਗਿੱਲ ਮੁੱਖ ਸਰਪ੍ਰਸਤ, ਨਛੱਤਰ ਸਿੰਘ ਸਰਪ੍ਰਸਤ, ਮੁਖਤਿਆਰ ਸਿੰਘ ਬਰਾੜ ਸੀਨੀਅਰ ਮੀਤ ਪ੍ਰਧਾਨ, ਗੁਰਜੰਟ ਸਿੰਘ ਮੀਤ ਪ੍ਰਧਾਨ ਤੋਂ ਇਲਾਵਾ ਹੋਰ ਮੈਂਬਰਾਂ ਦੀ ਚੋਣ ਕੀਤੀ ਗਈ। -ਪੱਤਰ ਪ੍ਰੇਰਕ