ਮਾਨਸਾ: ਬਾਰ ਐਸੋਸੀਏਸ਼ਨ ਵੱਲੋਂ ਅਦਾਲਤੀ ਕੰਮ-ਕਾਜ ਬੰਦ ਕਰਕੇ ਜ਼ਿਲ੍ਹਾ ਖਪਤਕਾਰ ਫੋਰਮ ਮਾਨਸਾ ਦੇ ਦਫ਼ਤਰ ਸਾਹਮਣੇ ਧਰਨਾ ਲਾਇਆ ਗਿਆ। ਧਰਨਾਕਾਰੀਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਦੋਸ਼ ਲਾਇਆ ਕਿ ਵਕੀਲਾਂ ਨਾਲ ਕੰਜਿਊਮਰ ਫੋਰਮ ਮੁਖੀ ਦਾ ਵਤੀਰਾ ਠੀਕ ਨਾ ਹੋਣ ਕਾਰਨ ਇਹ ਧਰਨਾ ਦੇਣਾ ਪਿਆ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਰਬਜੀਤ ਸਿੰਘ ਵਾਲੀਆ ਨੇ ਦਾਅਵਾ ਕੀਤਾ ਕਿ ਧਰਨੇ ਤੋਂ ਬਾਅਦ ਕੰਜਿਊਮਰ ਫੋਰਮ ਵੱਲੋਂ ਵਕੀਲਾਂ ਦੀ ਤਸੱਲੀ ਕਰਵਾਉਣ ਲਈ ਲਿਖਤੀ ਤੌਰ ’ਤੇ ਗਲਤ ਫ਼ਹਿਮੀ ਦੂਰ ਕਰਵਾਉਣ ਲਈ ਪੱਤਰ ਜਾਰੀ ਕੀਤਾ ਗਿਆ, ਜਿਸ ਨਾਲ ਸਾਰਿਆਂ ਬਾਰ ਐਸੋਸੀਏਸ਼ਨ ਦੀ ਜਿੱਤ ਸਮਝਦਿਆਂ ਇਸ ਧਰਨੇ ਨੂੰ ਮੁਲਤਵੀ ਕਰ ਦਿੱਤਾ ਗਿਆ। -ਪੱਤਰ ਪ੍ਰੇਰਕ