ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 10 ਅਕਤੂਬਰ
ਪੰਜਾਬ ਸਰਕਾਰ ਵੱਲੋਂ ਜੀਓਜੀ ਸਕੀਮ ਬੰਦ ਕਰਨ ਤੋਂ ਖ਼ਫਾ ਸਾਬਕਾ ਫੌਜੀਆਂ ਵੱਲੋਂ ਮੋਟਰਸਾਈਕਲਾਂ ’ਤੇ ਰੋਸ ਰੈਲੀ ਉਪਰੰਤ ਸਥਾਨਕ ਕੋਟਕਪੂਰਾ ਚੌਕ ’ਚ ਸਰਕਾਰ ਦਾ ਪੁਤਲਾ ਫੂਕਿਆ ਗਿਆ|
ਜ਼ਿਲ੍ਹਾ ਹੈੱਡ ਮੇਜਰ ਗੁਰਜੰਟ ਸਿੰਘ ਔਲਖ, ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਗੁਰਮੇਲ ਸਿੰਘ, ਪ੍ਰਧਾਨ ਅਵਤਾਰ ਸਿੰਘ ਫੱਕਰਸਰ ਤੇ ਸਰਪੰਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੌਜੂਦਾ ‘ਆਪ’ ਸਰਕਾਰ ਨੇ 2017 ’ਚ ਤਤਕਾਲੀ ਸਰਕਾਰ ਵੱਲੋਂ ਸਾਬਕਾ ਫੌਜੀਆਂ ਦੇ ਗਠਨ ਨਾਲ ਸ਼ੁਰੁੂ ਕੀਤੀ ਜੀਓਜੀ ਸਕੀਮ ਬੰਦ ਕਰਕੇ ਕਰੀਬ 43 ਸੌ ਸਾਬਕਾ ਫੌਜੀਆਂ ਦਾ ਭਵਿੱਖ ਧੁੰਦਲਾ ਕਰ ਦਿੱਤਾ ਹੈ| ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਕੀਮ ਨੂੰ ਬਹਾਲ ਨਾ ਕੀਤਾ ਤਾਂ ਉਹ ਗੁਜਰਾਤ ਤੇ ਹਿਮਾਚਲ ਸੂਬਿਆਂ ਵਿੱਚ ਵੀ ‘ਆਪ’ ਸਰਕਾਰ ਦਾ ਪਰਦਾਫਾਸ਼ ਕਰਨਗੇ|
ਬਠਿੰਡਾ (ਪੱਤਰ ਪ੍ਰੇਰਕ): ਜ਼ਿਲ੍ਹਾ ਬਠਿੰਡਾ ਦੀ ਜੀਓਜੀ ਟੀਮ ਨੇ ਮੋਟਰਸਾਈਕਲ ਰੋਸ ਰੈਲੀ ਕੱਢੀ ਕੇ ਸੂਬਾ ਸਰਕਾਰ ਵੱਲੋਂ ਜੀਓਜੀ ਸਕੀਮ ਬੰਦ ਕਰਨ ਦਾ ਵਿਰੋਧ ਕੀਤੀ। ਇਹ ਰੈਲੀ ਬੀਬੀ ਵਾਲੇ ਚੌਕ ਤੋਂ ਚੱਲ ਕੇ ਮਿਨੀ ਸਕੱਤਰੇਤ ਪਹੁੰਚੀ।
ਮਾਨਸਾ (ਪੱਤਰ ਪ੍ਰੇਰਕ): 10 ਅਕਤੂਬਰ ਪੰਜਾਬ ਸਰਕਾਰ ਵੱਲੋਂ ਸਾਬਕਾ ਸੈਨਿਕਾਂ ਦੇ ਜੀਓਜੀ (ਗਾਰਡੀਅਨਜ਼ ਆਫ ਗਵਰਨਰਜ਼) ਨੂੰ ਭੰਗ ਕਰਨ ਦੇ ਵਿਰੋਧ ਵਿੱਚ ਅੱਜ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਸਾਬਕਾ ਸੈਨਿਕਾਂ ਨੇ ਕਿਹਾ ਕਿ ਅਜਿਹਾ ਕਰਕੇ ਸਰਕਾਰ ਨੇ ਉਨ੍ਹਾਂ ਦਾ ਅਪਮਾਨ ਕੀਤਾ ਹੈ।