ਪੱਤਰ ਪ੍ਰੇਰਕ
ਧਨੌਲਾ, 12 ਮਈ
ਪੰਜਾਬੀ ਲਿਖਾਰੀ ਸਭਾ ਧਨੌਲਾ ਦਾ ਸਾਲਾਨਾ ਸਮਾਗਮ ਸਥਾਨਕ ਕਮਿਊਨਿਟੀ ਹਾਲ ਵਿੱਚ ਹੋਇਆ। ਸਮਾਗਮ ਦੀ ਸ਼ੁਰੂਆਤ ਗਾਇਕ ਪਰਗਟ ਭੱਠਲ ਵੱਲੋਂ ਧਾਰਮਿਕ ਗੀਤ ਨਾਲ ਕੀਤੀ ਗਈ, ਇਸ ਉਪਰੰਤ ਬਰਜਿੰਦਰ ਵਾਲੀਆ, ਦਲਵਾਰ ਸਿੰਘ ਫੌਜੀ, ਮਨਜੀਤ ਸ਼ਰਮਾ, ਸਰੂਪ ਚੰਦ ਹਰੀਗੜ੍ਹ, ਜਸਮੇਲ ਕਾਲੇਕੇ ਅਤੇ ਡਾ. ਸੁਖਦੇਵ ਆਦਿ ਕਵੀਆਂ ਨੇ ਆਪਣੀਆਂ ਚੋਣਵੀਆਂ ਰਚਨਾਵਾਂ ਪੇਸ਼ ਕੀਤੀਆਂ। ਪ੍ਰਧਾਨ ਮਲਕੀਤ ਗਿੱਲ ਨੇ ਦੱਸਿਆ ਕਿ ਸਭਾ ਵੱਲੋਂ ਪੁਸਤਕ ‘ਸਾਂਝੀਆਂ ਪੀੜਾਂ’ ਅਤੇ ਨਿਰਮਲ ਕਾਹਲੋਂ ਦੀ ਪੁਸਤਕ ‘ਰੂਹਾਂ ਦੇ ਰਿਸ਼ਤੇ’ ਵੀ ਲੋਕ ਅਰਪਣ ਕੀਤੀ ਗਈ। ਇਸ ਮੌਕੇ ਅਮਰੀਕਾ ਤੋਂ ਆਏ ਸਾਹਿਤਕਾਰ ਡਾ. ਛੱਜੂ ਖੁਰਮੀ, ਸ਼ਾਇਰ ਗੁਰਦੀਪ ਸਿੰਘ ਜੁਗਨੂੰ ਅਤੇ ਕਵਿਤਰੀ ਅਮਰਿੰਦਰ ਕੌਰ ਨੂੰ ਸਨਮਾਨਿਤ ਕੀਤਾ। ਸਭਾ ਵੱਲੋਂ ਮਾਲਵੇ ਦੇ ਸਾਹਿਤਕਾਰ ਮੇਜਰ ਸਿੰਘ ਰਾਜਗੜ੍ਹ ਨੂੰ ਸਾਧੂ ਸਿੰਘ ਬੇਦਿਲ ਯਾਦਗਾਰੀ ਪੁਰਸਕਾਰ ਨਾਲ ਨਿਵਾਜਿਆ ਗਿਆ। ਇਸ ਮੌਕੇ ਅਧਿਆਪਕ ਗੁਰਪਾਲ ਬਿਲਾਵਲ, ਗੁਰਜਿੰਦਰ ਰਸੀਆ, ਕਰਮ ਸਿੰਘ ਜ਼ਖ਼ਮੀ, ਪ੍ਰੋਫੈਸਰ ਨਰਿੰਦਰ ਸੰਗਰੂਰ, ਮਿੱਤ ਸਿੰਘ ਸਰਾਂ, ਪਰਮਿੰਦਰ ਭੱਠਲ, ਗੁਰਵਿੰਦਰ ਭੱਠਲ, ਪਰਗਟ ਸੇਖੋਂ, ਡਾ. ਗੁਰਮੀਤ ਖਾਈ ਆਦਿ ਸ਼ਾਇਰਾਂ ਨੇ ਆਪਣੇ ਕਲਾਮ ਪੇਸ਼ ਕੀਤੇ ਗਏ।