ਪੱਤਰ ਪ੍ਰੇਰਕ
ਮਾਨਸਾ, 21 ਜਨਵਰੀ
ਰੇਲਵੇ ਸਟੇਸ਼ਨ ਮਾਨਸਾ ਉੱਪਰ ਬੁੱਧਵਾਰ ਦੀ ਰਾਤ ਠੰਢ ਨਾਲ ਇੱਕ ਸਾਧੂ ਦੀ ਮੌਤ ਹੋ ਗਈ ਹੈ। ਉਸ ਦੀ ਲਾਸ਼ ਦੀ ਪਛਾਣ ਲਈ 72 ਘੰਟਿਆਂ ਵਾਸਤੇ ਰੇਲਵੇ ਪੁਲੀਸ ਨੇ ਸਿਵਲ ਹਸਪਤਾਲ ਵਿਖੇ ਰੱਖੀ ਹੈ। ਇਹ ਸਾਧੂ ਅਕਸਰ ਹੀ ਸਟੇਸ਼ਨ ’ਤੇ ਰਹਿੰਦਾ ਸੀ। ਰੇਲਵੇ ਪੁਲੀਸ ਚੌਕੀ ਦੇ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ 50 ਕੁ ਸਾਲਾ ਇਸ ਸਾਧੂ ਦਾ ਰੰਗ ਸਾਵਲਾ, ਵਾਲ ਚਿੱਟੇ, ਨਾਭੀ ਰੰਗ ਦਾ ਕੋਟ ਤੇ ਸਵੈਟਰ ਪਹਿਨਿਆ ਹੋਇਆ ਹੈ, ਜਿਸ ਦਾ ਕੋਈ ਵੀ ਵਾਰਸ ਨਹੀਂ ਆਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸਾਧੂ ਦੀ ਰੇਲਵੇ ਸਟੇਸ਼ਨ ਦੇ ਬਾਹਰਲੇ ਪਾਸੇ ਰਾਤ ਸਮੇਂ ਠੰਢ ਨਾਲ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ 72 ਘੰਟਿਆਂ ਲਈ ਪਛਾਣ ਵਾਸਤੇ ਸਿਵਲ ਹਸਪਤਾਲ ਮਾਨਸਾ ਰਖਵਾਇਆ ਗਿਆ ਹੈ।