ਮਾਨਸਾ: ਪੰਜਵੀਂ ਜਮਾਤ ਵਿਚੋਂ ਪੰਜਾਬ ਭਰ ’ਚ ਪਹਿਲੇ ਸਥਾਨ ’ਤੇ ਆਉਣ ਵਾਲੀ ਮਾਨਸਾ ਜ਼ਿਲ੍ਹੇ ਦੇ ਪਿੰਡ ਧਰਮਪੁਰਾ ਦੀ ਸੁਖਮਨ ਕੌਰ ਅਤੇ ਨਵਨੀਤ ਕੌਰ ਪਿੰਡ ਬੀਰੇਵਾਲਾ ਡੋਗਰਾ ਦੀ ਹੋਣਹਾਰ ਵਿਦਿਆਰਥਣਾਂ ਨੇ ਜ਼ਿਲ੍ਹਾ ਦਾ ਨਾਮ ਰੋਸ਼ਨ ਕੀਤਾ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਜਸਪ੍ਰੀਤ ਸਿੰਘ ਨੇ ਦੋਵੇਂ ਵਿਦਿਆਰਥਣਾਂ ਦੇ ਉੱਜਵਲ ਭਵਿੱਖ ਲਈ 21-21 ਹਜ਼ਾਰ ਰੁਪਏ ਨਾਲ ਸੁਕੰਨਿਆ ਸਮਰਿਧੀ ਯੋਜਨਾ ਦਾ ਖਾਤਾ ਖੁੱਲ੍ਹਵਾ ਕੇ ਮਾਪਿਆ ਨੂੰ ਡਾਕਖਾਨੇ ਦੀ ਕਾਪੀ ਮੁਹੱਈਆ ਕਰਵਾਈ। ਡੀਸੀ ਨੇ ਦੋਵੇਂ ਵਿਦਿਆਰਥਣਾਂ ਦੇ ਮਾਪਿਆ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੋਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਇਸ ਮੌਕੇ ਏਡੀਸੀ (ਵਿਕਾਸ) ਟੀ.ਬੈਨਿਥ, ਨਿਵੇਤਨੀ ਸਕੱਤਰ ਜ਼ਿਲਾ ਰੈਡ ਕਰਾਸ ਸੋਸਾਇਟੀ ਮਾਨਸਾ ਹਰਪ੍ਰੀਤ ਸਿੰਘ ਮਾਨਸ਼ਾਹੀਆ ਅਤੇ ਵਿਦਿਆਰਥਣਾਂ ਦੇ ਮਾਪੇ ਮੌਜੂਦ ਸਨ। -ਪੱਤਰ ਪ੍ਰੇਰਕ