ਪੱਤਰ ਪ੍ਰੇਰਕ
ਭੁੱਚੋ ਮੰਡੀ, 2 ਮਈ
ਲਹਿਰਾ ਬੇਗਾ ਵਿੱਚ ਦੋ ਦਿਨ ਪਹਿਲਾਂ ਪੁਰਾਣੀ ਰੰਜਿਸ਼ ਕਾਰਨ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਪੁਲੀਸ ਨੇ ਅਸਲਾ ਐਕਟ ਤਹਿਤ ਦੋਵਾਂ ਗੁੱਟਾਂ ’ਤੇ ਕਰਾਸ ਪਰਚਾ ਦਰਜ ਕੀਤਾ ਹੈ। ਬਲਵੰਤ ਸਿੰਘ ਵਾਸੀ ਲਹਿਰਾ ਬੇਗਾ ਦੇ ਬਿਆਨਾਂ ’ਤੇ ਬਲਵਿੰਦਰ ਸਿੰਘ, ਅਮਨਦੀਪ ਸਿੰਘ ਵਾਸੀ ਗਿੱਦੜ, ਹੈਰੀ ਜਵੰਧਾ ਵਾਸੀ ਬਾਜਾਖਾਨਾ, ਭੁਪਿੰਦਰ ਸਿੰਘ ਵਾਸੀ ਬਠਿੰਡਾ, ਝਿਰਮਲ ਸਿੰਘ ਵਾਸੀ ਚੋਟੀਆਂ ਅਤੇ ਮੋਹਨੀ ਕੁਮਾਰ ਵਾਸੀ ਨਥਾਣਾ ਖ਼ਿਲਾਫ਼ ਕੇਸ ਦਰਜ ਕੀਤਾ ਹੈ ਤੇ ਦੂਜੇ ਪਰਚੇ ਵਿੱਚ ਮੋਹਨੀ ਕੁਮਾਰ ਵਾਸੀ ਨਥਾਣਾ ਦੇ ਬਿਆਨਾਂ ’ਤੇ ਬਲਵੰਤ ਸਿੰਘ ਤੇ ਕ੍ਰਿਪਾਲ ਸਿੰਘ ਸਣੇ ਨਾਮਾਲੂਮ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ।