ਬਾਘਾ ਪੁਰਾਣਾ: ਸਾਹਿਤ ਸਭਾ ਬਾਘਾ ਪੁਰਾਣਾ ਦੀ ਇਕੱਤਰਤਾ ’ਚ ਅੱਜ ਸਾਹਿਤਕ ਚਰਚਾ ਨਾਲੋਂ ਰੂਸ-ਯੂਕਰੇਨ ਯੁੱਧ ’ਤੇ ਚਿੰਤਾਵਾਂ ਭਾਰੂ ਰਹੀਆਂ। ਸਭਾ ਦੀ ਸ਼ੁਰੂਆਤ ਵਿੱਚ ਹੀ ਲਖਵੀਰ ਕੋਮਲ, ਹਰਵਿੰਦਰ ਰੋਡੇ, ਮੁਕੰਦ ਕਮਲ ਅਤੇ ਸ਼ਿਵ ਢਿੱਲੋਂ ਨੇ ਦੋਹਾਂ ਦੇਸ਼ਾਂ ਵਿੱਚ ਹੋ ਰਹੇ ਮਨੁੱਖੀ ਘਾਣ ’ਤੇ ਫ਼ਿਕਰਮੰਦੀ ਜ਼ਾਹਰ ਕੀਤੀ। ਸਭਾ ਦੇ ਮੁੱਢਲੇ ਮੈਂਬਰ ਜਗਦੀਸ਼ ਸਿੰਘ ਬਾਵਰਾ ਅਤੇ ਨਾਮਵਰ ਸਾਹਿਤਕਾਰ ਪਵਨ ਗੁਲਾਟੀ ਨਾਲ 27 ਮਾਰਚ ਨੂੰ ਰੂਬ-ਰੂ ਕਰਾਉਣ ਦਾ ਫ਼ੈਸਲਾ ਲਿਆ। ਅਖੀਰ ਵਿਚ ਅਮਰਜੀਤ ਗੁਰਦਾਸਪੁਰੀ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। -ਪੱਤਰ ਪ੍ਰੇਰਕ