ਅਬੋਹਰ: ਪਿੰਡ ਖੂਈਆਂ ਸਰਵਰ ਵਿੱਚ ਬਣੇ ਵਾਟਰ ਵਰਕਸ ’ਚ 6 ਕਰੋੜ 63 ਲੱਖ ਦੀ ਲਾਗਤ ਨਾਲ ਵਾਧਾ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਬਬੀਤਾ ਕਲੇਰ ਨੇ ਦਿਤੀ। ਉਨ੍ਹਾਂ ਦੱਸਿਆ ਕਿ ਇਸ ਵਾਟਰ ਵਰਕਸ ਦੇ ਨਾਲ ਖੂਈਆਂ ਸਰਵਰ ਅਤੇ ਤੇਲੂਪੁਰਾ ਪਿੰਡ ਦੇ ਲੋਕਾਂ ਨੂੰ ਸਾਫ ਪਾਣੀ ਪੀਣ ਲਈ ਮੁਹੱਈਆ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਟਰ ਵਰਕਸ ਨੂੰ ਵੱਡਾ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰਾਜੈਕਟ ਤਿਆਰ ਕੀਤੇ ਗਏ ਹਨ। ਇਸ ਵਾਟਰ ਵਰਕਸ ਲਈ ਪੰਜਾਵਾ ਮਾਈਨਰ ਤੋਂ ਪਾਣੀ ਮੁਹੱਈਆ ਕਰਵਾਇਆ ਜਾਏਗਾ ਅਤੇ ਪਾਣੀ ਇਕੱਠਾ ਕਰਨ ਲਈ ਇਕ ਟੈਂਕ ਵੀ ਬਣਾਇਆ ਜਾਵੇਗਾ। ਇਕੱਠਾ ਹੋਇਆ ਨਹਿਰੀ ਪਾਣੀ ਸਾਫ ਕਰਨ ਲਈ ਇਕ ਅਲੱਗ ਪ੍ਰਾਜੈਕਟ ਤਿਆਰ ਕੀਤਾ ਜਾਵੇਗਾ ਅਤੇ ਪਾਣੀ ਸਾਫ ਹੋਣ ਤੋਂ ਬਾਅਦ ਉੱਚੀ ਟੈਂਕੀ ਵਿੱਚ ਇਕੱਠਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਕੱਠਾ ਹੋਇਆ ਸਾਫ ਪਾਣੀ ਪਾਈਪ ਲਾਈਨਾਂ ਰਾਹੀਂ ਪਿੰਡ ਦੇ ਲੋਕਾਂ ਦੇ ਘਰ ਘਰ ਤੱਕ ਪਹੁੰਚਾਇਆ ਜਾਵੇਗਾ। -ਪੱਤਰ ਪ੍ਰੇਰਕ